ਦੇਸ਼-ਦੁਨੀਆ

Farmers Protest : ਕਿਸਾਨ ਨਹੀਂ ਕਰਨਗੇ ਸੰਸਦ ਵਲ ਮਾਰਚ, ਲਿਆ ਹੋਰ ਫ਼ੈਸਲਾ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਨਵੰਬਰ 27

ਕਿਸਾਨਾਂ ਨੇ ਪਹਿਲਾਂ ਇਹਐਲਾਨ ਕੀਤਾ ਸੀ ਕਿ ਜਦੋਂ ਤੱਕ ਸੰਸਦ ਵਿਚ ਰਸਮੀ ਰੂਪ ਨਾਲ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ, ਉਹ ਟਰੈਕਟਰ ਮਾਰਚ ਕਰਨਗੇ ਪਰ ਹੁਣ ਕਿਸਾਨਾਂ ਨੇ ਆਪਣਾ ਇਹ ਫ਼ੈਸਲਾ ਵਾਪਸ ਲੈ ਲਿਆ ਹੈ। ਦਰਅਸਲ ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਪ੍ਰੈੱਸ ਕਾਨਫਰੰਸ ਕੀਤੀ ਗਈ। ਹੁਣ 4 ਦਸੰਬਰ ਨੂੰ ਯੂਨਾਈਟਿਡ ਕਿਸਾਨ ਮੋਰਚਾ ਦੀ ਮੀਟਿੰਗ ਹੋਵੇਗੀ, ਜਿਸ ਵਿੱਚ ਸਰਕਾਰ ਦੇ ਸਟੈਂਡ ਦੀ ਸਮੀਖਿਆ ਕਰਕੇ ਅਗਲੀ ਰਣਨੀਤੀ ਬਣਾਈ ਜਾਵੇਗੀ।

ਕਿਸਾਨ ਮੋਰਚੇ ਦੇ ਆਗੂਆਂ ਮੁਤਾਬਿਕ 29 ਨਵੰਬਰ (ਸੋਮਵਾਰ) ਨੂੰ ਸੰਸਦ ਵਲ ਕੂਚ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਿਸਾਨਾਂ ਨੇ ਟਰੈਕਟਰ ਮਾਰਚ ਵੀ ਮੁਲਤਵੀ ਕਰ ਦਿੱਤਾ ਹੈ। ਆਗੂਆਂ ਨੇ ਦਸਿਆ ਕਿ 4 ਦਸੰਬਰ ਦੀ ਮੀਟਿੰਗ ਵਿਚ ਅੱਗੇ ਦਾ ਫ਼ੈਸਲਾ ਹੋਵੇਗਾ । ਦੱਸਣਯੋਗ ਹੈ ਕਿ 29 ਨਵੰਬਰ ਨੂੰ ਸੰਸਦ ਦਾ ਸਰਦ ਰੁੱਤ ਇਜਲਾਸ ਸ਼ੁਰੂ ਹੋਣ ਜਾ ਰਿਹਾ ਹੈ।

Visit Facebook Page: https://www.facebook.com/factnewsnet

See More videos: https://www.youtube.com/c/TheFACTNews/videos