ਫ਼ਿਲਮੀ ਗੱਲਬਾਤ

ਮੰਦਿਰਾ ਬੇਦੀ ਨੇ ਪਤੀ ਦੀ ਆਤਮਿਕ ਸ਼ਾਂਤੀ ਲਈ ਘਰ ’ਚ ਕਰਵਾਇਆ ਹਵਨ

ਫ਼ੈਕ੍ਟ ਸਮਾਚਾਰ ਸੇਵਾ ਮੁੰਬਈ , ਜੁਲਾਈ 30

ਮਸ਼ਹੂਰ ਅਦਾਕਾਰਾ ਮਦਿੰਰਾ ਬੇਦੀ ਨੇ ਅੱਜ ਆਪਣੇ ਸਵ. ਪਤੀ ਦੀ ਆਤਮਾ ਦੀ ਸ਼ਾਂਤੀ ਲਈ ਘਰ ’ਚ ਪੂਜਾ ਰੱਖੀ ਹੈ ਜਿਸ ਦੀ ਝਲਕ ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀ ਹੈ। ਤਸਵੀਰ ’ਚ ਉਹ ਆਪਣੇ ਪੁੱਤਰ ਅਤੇ ਧੀ ਤਾਰਾ ਨਾਲ ਹਵਨ ਕਰਦੀ ਦਿਖਾਈ ਦੇ ਰਹੀ ਹੈ। ਤਸਵੀਰ ’ਚ ਜਿਥੇ ਤਾਰਾ ਮਾਂ ਮੰਦਿਰਾ ਦੇ ਕੋਲ ਬੈਠ ਕੇ ਹਵਨ ਕੁੰਡ ਦੀ ਅੱਗ ਨੂੰ ਦੇਖ ਰਹੀ ਹੈ ਉੱਥੇ ਪੁੱਤਰ ਵੀਰ ਮਾਂ ਦੇ ਨਾਲ ਹਵਨ ਕੁੰਡ ’ਚ ਘਿਓ ਪਾ ਰਿਹਾ ਹੈ।ਮੰਦਿਰਾ ਬਲੈਕ ਐਂਡ ਵ੍ਹਾਈਟ ਸੂਟ ’ਚ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਆਪਣੇ ਸਿਰ ਨੂੰ ਦੁਪੱਟੇ ਨਾਲ ਢੱਕਿਆ ਹੋਇਆ ਹੈ। ਮੰਦਿਰਾ ਦੀਅ ਅੱਖਾਂ ’ਚ ਪਤੀ ਦੇ ਜਾਣ ਦਾ ਦੁੱਖ ਸਾਫ਼ ਨਜ਼ਰ ਆ ਰਿਹਾ ਹੈ।

ਧੀ ਤਾਰਾ ਦੇ ਜਨਮ ਦਿਨ ’ਤੇ ਮੰਦਿਰਾ ਨੇ ਬਹੁਤ ਹੀ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ। ਇਨ੍ਹਾਂ ਤਸਵੀਰਾਂ ਦੇ ਨਾਲ ਮੰਦਿਰਾ ਨੇ ਲਿਖਿਆ-28 ਜੁਲਾਈ, ਤੁਹਾਨੂੰ ਸਾਡੀ ਜ਼ਿੰਦਗੀ ’ਚ ਆਏ ਇਕ ਸਾਲ ਹੋ ਗਿਆ ਤਾਰਾ ਇਸ ਲਈ ਤੁਹਾਡਾ ਜਨਮ ਦਿਨ ਅਸੀਂ ਅੱਜ ਮਨਾਵਾਂਗੇ। ਅੱਜ ਤੁਹਾਡਾ ਪੰਜਵਾਂ ਜਨਮ ਦਿਨ ਹੈ, ਮੇਰੀ ਪਿਆਰੀ ਬੱਚੀ, ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ।

ਦੱਸ ਦੇਈਏ ਕਿ ਮੰਦਿਰਾ ਨੇ 1999 ’ਚ ਫ਼ਿਲਮਮੇਕਰ ਰਾਜ ਕੌਸ਼ਲ ਨਾਲ ਵਿਆਹ ਕੀਤਾ ਸੀ। ਇਸ ਵਿਆਹ ਤੋਂ ਬਾਅਦ ਉਨ੍ਹਾਂ ਦੇ ਇਕ ਪੁੱਤਰ ਹੋਇਆ। ਮੰਦਿਰਾ ਆਪਣੇ ਪਰਿਵਾਰ ਦੇ ਨਾਲ ਬੇਹੱਦ ਖੁਸ਼ ਸੀ ਪਰ 30 ਜੂਨ ਦੀ ਸਵੇਰੇ ਰਾਜ ਕੌਸ਼ਲ ਦਾ ਦਿਲ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ।