ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਦੀ ਫ਼ਿਲਮ ‘ਜੋੜੀ’ ਦਾ ਹੈ ਦਰਸ਼ਕਾਂ ਨੂੰ ਇੰਤਜਾਰ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ , ਜੁਲਾਈ 22

ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਫ਼ਿਲਮ ‘ਜੋੜੀ’ ਹੁਣ ਤੱਕ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਪੰਜਾਬੀ ਫ਼ਿਲਮ ਬਣ ਗਈ ਹੈ। ਹਾਲ ਹੀ ‘ਚ ਦਿਲਜੀਤ ਨੇ ਆਪਣੇ ਪ੍ਰਸ਼ੰਸਕਾਂ ਨਾਲ ਇੰਸਟਾਗ੍ਰਾਮ ‘ਤੇ ਇਕ ਸਵਾਲ-ਜਵਾਬ ਦਾ ਸੈਸ਼ਨ ਕੀਤਾ। ਇਕ ਪ੍ਰਸ਼ੰਸਕ ਨੇ ਉਨ੍ਹਾਂ ਨੂੰ ‘ਜੋੜੀ’ ਦੀ ਰਿਲੀਜ਼ ਦੀ ਤਾਰੀਖ਼ ਬਾਰੇ ਪੁੱਛਿਆ। ਦਿਲਜੀਤ ਨੇ ਰਿਲੀਜ਼ ਦੀ ਤਾਰੀਖ਼ ਜ਼ਾਹਿਰ ਨਹੀਂ ਕੀਤੀ ਪਰ ਕੁਝ ਹੈਰਾਨ ਕਰਨ ਵਾਲੇ ਖ਼ੁਲਾਸੇ ਜ਼ਰੂਰ ਕੀਤੇ।

ਜਦੋਂ ਇਸ ਫ਼ਿਲਮ ਦੀ ਰਿਲੀਜ਼ ਦੀ ਤਾਰੀਖ਼ ਬਾਰੇ ਪੁੱਛਿਆ ਗਿਆ ਤਾਂ ਦਿਲਜੀਤ ਨੇ ਜਵਾਬ ਦਿੱਤਾ ਕਿ ਕੋਰੋਨਾ ਵਾਇਰਸ ਦੇ ਵਧਦੇ-ਘਟਦੇ ਮਾਮਲਿਆਂ ਬਾਰੇ ਅਜੇ ਕੁਝ ਨਹੀਂ ਆਖਿਆ ਜਾ ਸਕਦਾ। ਇਸ ਕਰਕੇ ਦਿਲਜੀਤ ਨੂੰ ਵੀ ਰਿਲੀਜ਼ ਦੀ ਤਾਰੀਖ਼ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਫ਼ਿਲਮ ‘ਜੋੜੀ’ ‘ਚ ਟਰੂ ਸਕੂਲ ਇਕ ਪ੍ਰਮੁੱਖ ਸੰਗੀਤ ਨਿਰਮਾਤਾ ਹੋਣਗੇ। ਬ੍ਰਿਟਿਸ਼-ਪੰਜਾਬੀ ਸੰਗੀਤ ਨਿਰਮਾਤਾ ਦੇ ਇਸ ਫ਼ਿਲਮ ‘ਚ 10 ਤੋਂ 15 ਗਾਣੇ ਹਨ। ਜੇ ਇਹ ਸੱਚ ਹੈ ਤਾਂ ‘ਜੋੜੀ’ ਭਾਰਤ ਦੀ ਸਭ ਤੋਂ ਵੱਧ ਗਾਣਿਆਂ ਵਾਲੀ ਫ਼ਿਲਮ ਬਣ ਜਾਵੇਗੀ ਤੇ ਬਾਲੀਵੁੱਡ ਦੀ ਕਲਾਸਿਕ ਫ਼ਿਲਮ ‘ਹਮ ਆਪਕੇ ਹੈਂ ਕੌਨ’ ਨੂੰ ਪਛਾੜ ਦੇਵੇਗੀ, ਜਿਸ ‘ਚ 14 ਗਾਣੇ ਸਨ।

More from this section