ਜੰਮੂ ਕਸ਼ਮੀਰ: ਕੰਟਰੋਲ ਰੇਖਾ ਕੋਲ ਬਾਰੂਦੀ ਸੁਰੰਗ ਵਿਚ ਧਮਾਕਾ, ਫ਼ੌਜ ਦਾ ਜਵਾਨ ਹੋ ਗਿਆ ਸ਼ਹੀਦ

ਫ਼ੈਕ੍ਟ ਸਮਾਚਾਰ ਸੇਵਾ
ਜੰਮੂ ਜੁਲਾਈ 24
ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ‘ਚ ਕੰਟਰੋਲ ਰੇਖਾ (ਐੱਲ.ਓ.ਸੀ.) ਕੋਲ ਬਾਰੂਦੀ ਸੁਰੰਗ ਧਮਾਕੇ ‘ਚ ਫ਼ੌਜ ਦਾ ਇਕ 27 ਸਾਲਾ ਜਵਾਨ ਸ਼ਹੀਦ ਹੋ ਗਿਆ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਰੱਖਿਆ ਮੰਤਰਾਲੇ ਨੇ ਦੱਸਿਆ ਕਿ ਸਿਪਾਹੀ ਕਮਲ ਦੇਵ ਵੈਧ ਸ਼ੁੱਕਰਵਾਰ ਨੂੰ ਕ੍ਰਿਸ਼ਨਾਘਾਟੀ ਸੈਕਟਰ ‘ਚ ਡਿਊਟੀ ‘ਤੇ ਸਨ। ਉਨ੍ਹਾਂ ਨੇ ਗਲਤੀ ਨਾਲ ਇਕ ਬਾਰੂਦੀ ਸੁਰੰਗ ‘ਤੇ ਪੈਰ ਰੱਖ ਦਿੱਤਾ ਅਤੇ ਉਸ ‘ਚ ਧਮਾਕਾ ਹੋ ਗਿਆ, ਜਿਸ ਨਾਲ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਜਵਾਨ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ। ਬੁਲਾਰੇ ਨੇ ਦੱਸਿਆ ਕਿ ਸਿਪਾਹੀ ਵੈਧ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਘੁਮਾਰਵੀਂ ਪਿੰਡ ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ ਪਰਿਵਾਰ ‘ਚ ਮਾਂ ਵਨਿਤਾ ਦੇਵੀ ਹਨ। ਉਨ੍ਹਾਂ ਕਿਹਾ,” ਸਿਪਾਹੀ ਕਮਲ ਦੇਵ ਵੈਧ ਇਕ ਬਹਾਦਰ, ਬੇਹੱਦ ਪ੍ਰੇਰਕ ਅਤੇ ਈਮਾਨਦਾਰ ਫ਼ੌਜੀ ਸਨ। ਉਨ੍ਹਾਂ ਦੇ ਸਰਵਉੱਚ ਬਲੀਦਾਨ ਅਤੇ ਕਰਤੱਵ ਦੇ ਪ੍ਰਤੀ ਉਨ੍ਹਾਂ ਦੇ ਸਮਰਪਣ ਲਈ ਰਾਸ਼ਟਰ ਹਮੇਸ਼ਾ ਉਨ੍ਹਾਂ ਦਾ ਕਰਜ਼ਾਈ ਰਹੇਗਾ।”

More from this section