ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਚੋਣ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ, ਜੁਲਾਈ 18

ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਚੰਡੀਗੜ੍ਹ ਦੀ ਚੋਣ ਮੀਟਿੰਗ ਸੂਬਾ ਪ੍ਰਧਾਨ ਬਲਵਿੰਦਰ ਜੰਮੂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਤਰਲੋਚਨ ਸਿੰਘ ਤੇ ਗੁਰਉਪਦੇਸ਼ ਭੁੱਲਰ ਸਰਪ੍ਰਸਤ ਅਤੇ ਜਗਤਾਰ ਭੁੱਲਰ ਚੇਅਰਮੈਨ ਚੁਣੇ ਗਏ।

ਇਸੇ ਤਰ੍ਹਾਂ ਦੂਜੀ ਵਾਰ ਜੈ ਸਿੰਘ ਛਿੱਬਰ ਨੂੰ ਪ੍ਰਧਾਨ, ਬਿੰਦੂ ਸਿੰਘ ਨੂੰ ਜਨਰਲ ਸਕੱਤਰ ਤੇ ਭੁਪਿੰਦਰ ਸਿੰਘ ਮਲਿਕ ਨੂੰ ਖਜ਼ਾਨਚੀ ਚੁਣਿਆ ਗਿਆ। ਸੰਦੀਪ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਆਰ ਐੱਸ ਲਿਬਰੇਟ ਮੀਤ ਪ੍ਰਧਾਨ, ਗੁਰਮਿੰਦਰ ਸਿੰਘ ਬੱਬੂ ਤੇ ਸਤਿੰਦਰਪਾਲ ਸਿੰਘ ਨੂੰ ਸਕੱਤਰ ਬਣਾਇਆ ਗਿਆ।ਕਾਰਜਕਾਰਨੀ ਵਿੱਚ ਨਲਿਨ ਅਚਾਰੀਆ, ਦੀਪਕ ਸ਼ਰਮਾ ਚਨਾਰਥਲ, ਮੁਕੇਸ਼ ਅਠਵਾਲ, ਸਰਬਜੀਤ ਸਿੰਘ ਭੱਟੀ, ਕੁਲਵੰਤ ਕੌਰ ਤੇ ਰਮੇਸ਼ ਸਚਦੇਵਾ ਸ਼ਾਮਲ ਕੀਤੇ ਗਏ।

More from this section