ਰਾਜਪੁਰਾ ’ਚ ਮੁਸਲਿਮ ਭਾਈਚਾਰੇ ਨੇ ਮਨਾਇਆ ਈਦ ਦਾ ਤਿਉਹਾਰ

ਫ਼ੈਕ੍ਟ ਸਮਾਚਾਰ ਸੇਵਾ ਰਾਜਪੁਰਾ, ਜੁਲਾਈ 21

ਪੁਰਾਣੀ ਕਚਿਹਰੀ ਨੇੜੇ ਸਥਿੱਤ ਜਾਮਾ ਮਸਜਿਦ ਵਿਖੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂਰ ਮੁਹੰਮਦ ਦੀ ਦੇਖ-ਰੇਖ ਵਿਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਈਦ ਦਾ ਪਵਿੱਤਰ ਤਿਉਹਾਰ ਬਹੁਤ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ।ਇਸ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਈਦ-ਉਲ-ਜੂਹਾ ਦੀ ਨਮਾਜ਼ ਅਦਾ ਕੀਤੀੇ।ਭਾਈਚਾਰੇ ਦੇ ਲੋਕਾਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਇਕ-ਦੂਜੇ ਨੂੰ ਈਦ ਦੀ ਵਧਾਈ ਦਿੱਤੀ। ਇਸ ਮੋਕੇ ਪ੍ਰਧਾਨ ਨੂਰ ਮੁਹੰਮਦ ਨੇ ਕਿਹਾ ਕਿ ਈਦ-ਉਲ-ਅਜ਼ਹਾ (ਬਕਰੀਦ) ਕੁਰਬਾਨੀ ਦਾ ਤਿਉਹਾਰ ਹੈ। ਇਸ ਦਿਨ ਆਪਸੀ ਭਾਈਚਾਰੇ ਵਿਚ ਹਮਦਰਦੀ, ਆਪਸੀ ਸਾਂਝ ਬਣਾਈ ਰੱਖਣ ਲਈ ਦੁਆ ਕੀਤੀ ਜਾਂਦੀ ਹੈ।

ਉਹਨਾਂ ਇਸ ਦਿਨ ਭਾਈਚਾਰੇ ਦੇ ਲੋਕਾਂ ਨੂੰ ਗਰੀਬ ਲੋੜਵੰਦਾਂ ਦੀ ਮਦਦ ਕਰਨ ਅਤੇ ਆਪਣੇ ਆਲੇ ਦੁਆਲੇ ਦੀ ਸਾਫ ਕਰਨ ਦੀ ਅਪੀਲ ਕੀਤੀ ਤਾਂ ਕਿ ਗੰਧਲੇ ਹੋ ਰਹੇ ਵਾਤਾਵਰਨ ਨੂੰ ਸਾਂਭਿਆਂ ਜਾ ਸਕੇ। ਇਸ ਮੋਕੇ ਮਿਰਜਾ ਮੁਹੰਮਦ ਨਸੀਮ ਖਾਨ, ਅਨਵਰ ਖਾਨ, ਡਾ: ਗੁਲਜਾਰ, ਅਰਸ਼ਦ ਖਾਨ, ਅਮਾਨ ਖਾਨ, ਇਕਰਮ ਖਾਨ, ਹਾਜ਼ੀ ਸਰਾਜ਼, ਨਜਾਕਤ ਮੁਹੰਮਦ ਸ਼ਦਾਬ ਸਮੇਤ ਹੋਰ ਲੋਕ ਹਾਜਰ ਸਨ।

ਇਸ ਦੌਰਾਨ ਹਲਕਾ ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼, ਹਲਕਾ ਘਨੋਰ ਵਿਧਾਇਕ ਮਦਨ ਲਾਲ ਜਲਾਲਪੁਰ, ਸਾਬਕਾ ਐਮ.ਪੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜ਼ਰਾ, ਸ਼੍ਰੋਮਣੀ ਅਕਾਲੀ ਦਲ ਰਾਜਪੁਰਾ ਦੇ ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਰਾਣਾ, ਮੈਂਬਰ ਪੀਪੀਸੀਸੀ ਨਿਰਭੈ ਸਿੰਘ ਮਿਲਟੀ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਗਗਨਦੀਪ ਜਲਾਲਪੁਰ, ਕਾਂਗਰਸ ਕਮੇਟੀ ਜ਼ਿਲਾ ਪਟਿਆਲਾ ਪ੍ਰਧਾਨ ਗੁਰਦੀਪ ਸਿੰਘ ਊਂਟਸਰ, ਹਰਜੀਤ ਸਿੰਘ ਬਿਟੂ ਜਲਵੇੜਾ, ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸ਼ਤਰੀ ਸਮੇਤ ਰਾਜਨੀਤਿਕ ਆਗੂਆਂ ਵੱਲੋਂ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ।

   

More from this section