ਪੰਜਾਬ

ਸੂਰ ਅਤੇ ਬੱਕਰੀ ਪਾਲਣ ਦਾ ਧੰਦਾ ਉਤਸ਼ਾਹਤ ਕਰਨ ਲਈ ਪਸ਼ੂ ਪਾਲਣ ਵਿਭਾਗ ਵੱਲੋਂ ਕੀਤੇ ਗਏ ਉਪਰਾਲੇ : ਤ੍ਰਿਪਤ ਬਾਜਵਾ

ਫ਼ੈਕ੍ਟ ਸਮਾਚਾਰ ਸੇਵਾ ਬਟਾਲਾ, ਸਤੰਬਰ 2

ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਕਾਂ ਨੂੰ ਸੂਰ ਅਤੇ ਬੱਕਰੀ ਪਾਲਣ ਦਾ ਧੰਦਾ ਕਰਨ ਲਈ ਵਿਸ਼ੇਸ਼ ਯੂਨਿਟ ਸਥਾਪਤ ਕੀਤੇ ਜਾਣ ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਪਸ਼ੂ ਪਾਲਕਾਂ ਨੂੰ ਯੂਨਿਟ ਸਥਾਪਿਤ ਕੀਤੇ ਜਾਣ ਲਈ ਸਬਸਿਡੀ ਵੀ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ[

ਇਹ ਜਾਣਕਾਰੀ ਦਿੰਦੇ ਹੋਏ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਦਫਤਰ ਡਿਪਟੀ ਡਾਇਰੈਕਟਰ (ਟਰੇਨਿੰਗ) ਪਟਿਆਲਾ ਵਿਖੇ ਫਾਰਮਰਾਂ ਲਈ ਪੰਜ ਦਿਨਾਂ ਦੀ ਸੂਰ ਪਾਲਣ ਅਤੇ ਦੋ ਦਿਨਾਂ ਦੀ ਬਕਰੀ ਪਾਲਣ ਦੀ ਟ੍ਰੇਨਿੰਗ ਕਰਵਾਈ ਜਾਂਦੀ ਹੈ। ਇਹਨਾਂ ਟ੍ਰੇਨਿੰਗਾਂ ਵਿੱਚ ਕੋਈ ਵੀ ਪਸ਼ੂ ਪਾਲਕ ਹਿੱਸਾ ਲੈ ਕੇ ਸਰਟੀਫਿਕੇਟ ਪ੍ਰਾਪਤ ਕਰ ਸਕਦਾ ਹੈ। ਇਸ ਸਰਟੀਫਿਕੇਟ ਦੇ ਅਧਾਰ ਤੇ ਪਸ਼ੂ ਪਾਲਕ ਬੈਂਕ ਵਿੱਚੋਂ ਲੋਨ ਲੈ ਕੇ ਨਬਾਰਡ ਬੈਂਕ ਤੋਂ ਸਬਸਿਡੀ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਇਥੇ ਵੀ.ਓ. ਅਤੇ ਵੀ. ਆਈ ਨੂੰ ਸਰਕਾਰ ਦੀਆਂ ਦੀਆਂ ਹਦਾਇਤਾਂ ਅਨੁਸਾਰ ਸਮੇਂ ਸਮੇਂ ਸਿਰ ਟ੍ਰੇਨਿੰਗ ਦਿੱਤੀਆ ਜਾਂਦੀਆ ਹਨ। ਉਨ੍ਹਾਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਪਿੰਡਾਂ ਵਿੱਚ ਪਸ਼ੂ ਜਾਗਰੂਕਤਾ ਕੈਂਪ ਲਗਾਏ ਜਾਂਦੇ ਹਨ।

ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੇ ਦੱਸਿਆ ਕਿ ਸਾਲ 2020-21 ਵਿੱਚ 33 ਟ੍ਰੇਨਿੰਗ ਕੋਰਸ ਕਰਵਾਏ ਗਏ, ਜਿਸ ਦੌਰਾਨ 337 ਕਿਸਾਨਾਂ ਨੂੰ ਸਿਖਲਾਈ ਦਿੱਤੀ ਗਈ। ਇਸੇ ਤਰਾਂ ਸਾਲ 2020-21 ਦੌਰਾਨ 10 ਪਸ਼ੂ ਜਾਗਰੂਕਤਾ ਕੈਂਪ ਲਗਾ ਕੇ ਕੁੱਲ 358 ਕਿਸਾਨਾਂ ਨੂੰ ਸਿਖਲਾਈ ਦਿੱਤੀ ਗਈ, ਜਦਕਿ ਸਾਲ 2020-21 ਵਿੱਚ ਹੀ ਆਯੋਜਿਤ ਕੀਤੀ ਗਈ। ਉਨ੍ਹਾਂ ਦੱਸਿਆ ਕਿ 1 ਨਿਊ ਵੀ.ਓ. ਓਰੀਐਂਟੇਸਨ ਟ੍ਰੇਨਿੰਗ ਦੌਰਾਨ 114 ਕਿਸਾਨਾਂ ਨੂੰ ਸਿਖਲਾਈ ਪ੍ਰਦਾਨ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸੂਰ ਪਾਲਣ ਦੀ ਇਕ ਯੂਨਿਟ (20 ਮਾਦਾ, 4 ਨਰ) ਸਥਾਪਤ ਕੀਤੇ ਜਾਣ ਤੇ ਤਕਰੀਬਨ 8 ਲੱਖ ਰੁਪਏ ਦਾ ਖਰਚਾ ਆਉਂਦਾ ਹੈ, ਜਿਸ ਵਿੱਚੋਂ 2 ਲੱਖ ਰੁਪਏ ਤੱਕ ਦੀ ਬੈਕ ਐਂਡਿਡ ਸਬਸਿਡੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ। ਉਨਾਂ ਦੱਸਿਆ ਕਿ ਇਸ ਯੂਨਿਟ ਨੂੰ ਸਥਾਪਤ ਕੀਤੇ ਜਾਣ ਲਈ ਸਬੰਧਤ ਕਿਸਾਨ ਨੇ ਸਿਰਫ਼ 80 ਹਜਾਰ ਰੁਪਏ ਦੀ ਮਾਰਜਨ ਮਨੀ ਦੇਣੀ ਹੁੰਦੀ ਹੈ ਅਤੇ ਬਾਕੀ ਦੀ ਰਕਮ ਦਾ ਲੋਨ ਬੈਂਕ ਤੋਂ ਹੋ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਬੱਕਰੀ ਪਾਲਣ 40+2 (40 ਮਾਦਾ, 2 ਨਰ) ਸਥਾਪਤ ਕੀਤੇ ਜਾਣ ਤੇ ਤਕਰੀਬਨ 1 ਲੱਖ ਰੁਪਏ ਦਾ ਖਰਚਾ ਆਉਂਦਾ ਹੈ। ਇਹ ਯੂਨਿਟ ਸਥਾਪਤ ਕੀਤੇ ਜਾਣ ਲਈ ਜਨਰਲ ਕੈਟੇਗਰੀ ਦੇ ਵਿਅਕਤੀ ਨੂੰ 25 ਹਜਾਰ ਰੁਪਏ ਅਤੇ ਅਨੁਸੂਚਿਤ ਜਾਤੀ ਦੇ ਵਿਅਕਤੀ ਨੂੰ 33 ਹਜਾਰ ਰੁਪਏ ਦੀ ਬੈਕ ਐਂਡਿਡ ਸਬਸਿਡੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੂਰ ਅਤੇ ਬੱਕਰੀ ਪਾਲਣ ਦਾ ਧੰਦਾ ਸ਼ੁਰੂ ਕਰਕੇ ਆਪਣੀ ਆਮਦਨ ਵਿੱਚ ਵਾਧਾ ਕਰਨ।