ਵਿਦੇਸ਼

ਟੋਂਗਾ ‘ਚ ਲੱਗੇ ਭੂਚਾਲ ਦੇ ਜ਼ੋਰਦਾਰ ਝਟਕੇ

ਫੈਕਟ ਸਮਾਚਾਰ ਸੇਵਾ
ਹਾਂਗਕਾਂਗ, ਜਨਵਰੀ 27

ਟੋਂਗਾ ’ਚ ਹਾਲ ਹੀ ’ਚ ਆਈ ਸੁਨਾਮੀ ਤੋਂਂ ਬਾਅਦ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ’ਤੇ ਇਸ ਦੀ ਤੀਬਰਤਾ 6.2 ਮਾਪੀ ਗਈ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਇਹ ਭੂਚਾਲ ਤੋਂਂਲਗਪਗ 219 ਕਿਮੀ. ਉੱਤਰ-ਪੱਛਮ ਵੱਲ ਮਹਿਸੂਸ ਕੀਤਾ ਗਿਆ। ਜਾਣਕਾਰੀ ਅਨੁਸਾਰ ਇਸ ਦਾ ਕੇਂਦਰ ਜ਼ਮੀਨ ਤੋਂਂ ਕਰੀਬ ਸਾਢੇ ਚੌਦਾਂ ਕਿਮੀ. ਦੀ ਡੂੰਘਾਈ ’ਤੇ ਸਥਿਤ ਸੀ।

ਜ਼ਿਕਰਯੋਗ ਹੈ ਕਿ 16 ਜਨਵਰੀ ਨੂੰ ਪ੍ਰਸ਼ਾਂਤ ਖੇਤਰ ਦੇ ਇਸ ਟਾਪੂ ’ਤੇ ਸੁਨਾਮੀ ਆਈ ਸੀ, ਜਿਸ ਤੋਂਂ ਬਾਅਦ ਪੂਰਾ ਇਲਾਕਾ ਇਕ ਤਰ੍ਹਾਂ ਨਾਲ ਕੱਟਿਆ ਗਿਆ ਸੀ। ਇੱਥੇ ਸੁਨਾਮੀ ਦਾ ਕਾਰਨ ਜਵਾਲਾਮੁਖੀ ਦਾ ਫਟਣਾ ਸੀ। ਸੁਨਾਮੀ ਨੇ ਸਮੁੰਦਰੀ ਕਿਨਾਰੇ ਬਣੇ ਮਕਾਨਾਂ ਨੂੰ ਤਬਾਹ ਕਰ ਦਿੱਤਾ। ਇਸ ਕਾਰਨ ਇੱਥੇ ਰਹਿੰਦੇ ਇੱਕ ਲੱਖ ਤੋਂਂ ਵੱਧ ਘਰਾਂ ਦੀ ਟੈਲੀਫੋਨ ਤੇ ਇੰਟਰਨੈੱਟ ਸੇਵਾ ਵੀ ਪੂਰੀ ਤਰ੍ਹਾਂ ਠੱਪ ਹੋ ਗਈ।

Facebook Page:https://www.facebook.com/factnewsnet

See videos: https://www.youtube.com/c/TheFACTNews/videos