ਦੇਸ਼

ਉੱਤਰ-ਪੂਰਬ ਭਾਰਤ ਸਮੇਤ ਅਸਾਮ, ਮਣਿਪੁਰ ਤੇ ਮੇਘਾਲਿਆ ’ਚ ਲੱਗੇ ਭੁਚਾਲ ਦੇ ਝਟਕੇ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ , ਜੂਨ 18

ਉੱਤਰ-ਪੂਰਬ ਭਾਰਤ ਦੇ ਵੱਖ-ਵੱਖ ਹਿੱਸਿਆਂ ’ਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਤਿੰਨਾਂ ਸੂਬਿਆਂ ’ਚ ਵੱਖ-ਵੱਖ ਸਮੇਂ ’ਤੇ ਭੂਚਾਲ ਆਇਆ। ਰਿਕਟਰ ਸਕੇਲ ’ਤੇ ਭੂਚਾਲ ਦੀ ਤੀਵਰਤਾ 4.1, 3.0 ਅਤੇ 2.6 ਮਾਪੀ ਗਈ ਹੈ। ਇਹ ਭੂਚਾਲ ਸੋਨੀਤਪੁਰ (ਅਸਾਮ), ਚੰਦੇਲ (ਮਣਿਪੁਰ), ਪੱਛਮੀ ਖਾਸੀ ਹਿੱਲਸ (ਮੇਗਾਲਿਆ) ’ਚ ਆਇਆ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਮੁਤਾਬਕ ਪੱਛਮੀ ਖਾਸੀ ਹਿੱਲਸ (ਮੇਘਾਲਿਆ) ’ਚ ਭੂਚਾਲ ਦੇ ਝਟਕੇ ਸੇਵੇਰੇ 4.20 ’ਤੇ ਮਹਿਸੂਸ ਕੀਤੇ ਗਏ, ਇਥੇ ਇਸ ਦੀ ਤੀਵਰਤਾ ਸਭ ਤੋਂ ਘੱਟ 2.6 ਮਾਪੀ ਗਈ। ਉਥੇ ਹੀ ਚੰਦੇਲ (ਮਣਿਪੁਰ) ’ਚ ਦੇਰ ਰਾਤ 1.06 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਇਥੇ ਤੀਵਰਤਾ 3.0 ਮਾਪੀ ਗਈ ਹੈ। ਭੂਚਾਲ ਨਾਲ ਅਜੇ ਤਕ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।