ਧਰਮ ਤੇ ਵਿਰਸਾ

ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉੜੀ ਦੇ ਪੁਰਾਤਨ ਦਰਵਾਜ਼ੇ ਕੇਂਦਰੀ ਸਿੱਖ ਅਜਾਇਬ ਘਰ ਸ਼ੁਸ਼ੋਬਿਤ

ਫ਼ੈਕਟ ਸਮਾਚਾਰ ਸੇਵਾ
ਅੰਮ੍ਰਿਤਸਰ , ਜਨਵਰੀ 23

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨੀ ਡਿਓਢੀ ਦੇ 1835 ਈਸਵੀਂ ਵਿਚ ਲਗਾਏ ਦਰਵਾਜੇ ਜੋ ਕਿ ਗਏ ਜੋ ਲਗਭਗ 175 ਸਾਲ ਦਾ ਸਮ੍ਹਾਂ ਲੱਗੇ ਰਹੇ ਹਨ, ਇਨ੍ਹਾਂ ਨੂੰ ਕੇਂਦਰੀ ਸਿੱਖ ਅਜਾਬਿ ਘਰ ਵਿਖੇ ਸੰਗਤਾਂ ਦੇ ਦਰਸ਼ਨਾਂ ਲਈ ਸ਼ੁਸੋਬਿਤ ਕਰ ਦਿੱਤਾ ਹੈ।

ਜਿਕਰਯੋਗ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਥਿਤ ਦਰਸ਼ਨੀ ਡਿਓਢੀ ਦੇ ਇਤਿਹਾਸਕ ਦਰਵਾਜੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੌਰਾਨ ਲਗਾਏ ਗਏ ਸਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉੜੀ ਦੇ ਨਵੇਂ ਤਿਆਰ ਕੀਤੇ ਗਏ ਦਰਵਾਜ਼ਿਆਂ ਦੀ ਸਥਾਪਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਪਾਸੋਂ ਕਾਰਸੇਵਾ ਰਾਹੀਂ ਤਿਆਰ ਕਰਵਾ ਕੇ 6 ਅਕਤੂਬਰ 2018 ਨੂੰ ਸ਼ੁਸ਼ੋਬਿਤ ਕਰ ਦਿੱਤੇ ਸਨ। ਇਨ੍ਹਾਂ ਨਵੇਂ ਦਰਵਾਜਿਆਂ ਵਿਚ ਹਾਥੀ ਦੰਦ ਦੀ ਵਰਤੋਂ ‘ਤੇ ਪਾਬੰਧੀ ਹੋਣ ਕਾਰਨ ਸਮੁੰਦਰੀ ਸਿਪੀ ਦਾ ਇਸਤਮਾਲ ਕੀਤਾ ਗਿਆ ਸੀ।

ਜਿਕਰਯੋਗ ਹੈ ਕਿ ਇਨ੍ਹਾਂ ਨੂੰ ਬਣਾਉਣ ਲਈ ਕਾਰ ਸੇਵਾ ਬਾਬਾ ਕਸ਼ਮੀਰਾ ਸਿੰਘ ਭੂਰੀ ਵਾਲਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 4 ਜੁਲਾਈ 2010 ਨੂੰ ਸੇਵਾ ਸੌਂਪੀ ਸੀ। ਆਰਜੀ ਤੌਰ ਤੇ ਸਾਗਵਾਨ ਲੱਕੜ ਅਤੇ ਲੌਹੇ (ਸਟੀਲ) ਦੀ ਚਦਰ ਨਾਲ ਤਿਆਰ ਕੀਤੇ ਦਰਵਾਜੇੇ ਉਸ ਸਮੇਂ ਲਗਾ ਦਿੱਤੇ ਸਨ। ਨਵੇਂ ਤਿਆਰ ਹੋਏ ਦਰਵਾਜਿਆਂ ‘ਤੇ ਕਾਲੀ ਟਾਹਲੀ ਦੀਆਂ ਤਕਰੀਬਨ 10 ਸਤੀਰੀਆਂ 100 ਕਿਲੋ ਚਾਂਦੀ ਅਤੇ 110 ਕਿੱਲੋ ਦੇ ਕਰੀਬ ਹਾਥੀ ਦੰਦ ਜਿਸ ਨੂੰ ਤਰਾਸ ਕੇ ਸੋਨੇ ਦੀਆਂ ਮੇਖਾਂ ਨਾਲ ਜੜਣਾ ਸੀ, ਪਰ ਇਸ ਦੀ ਥਾਂ ਸਿਪੀਆਂ ਦਾ ਇਸਤਿਮਾਲ ਕੀਤਾ ਗਿਆ ਸੀ। ਦਰਵਾਜਿਆਂ ਤੇ ਲੱਕੜ ਅਤੇ ਚਾਂਦੀ ਦਾ ਕੰਮ ਤਕਰੀਬਨ ਜੁਲਾਈ 2013 ਵਿਚ ਹੋ ਚੁੱਕਾ ਸੀ ਅਤੇ ਇਸ ਉਪਰ ਹੋਣ ਵਾਲੇ ਹਾਥੀ ਦੰਦ ਦਾ ਕੰਮ ਜਾਰੀ ਸੀ ਅਤੇ ਹਾਥੀ ਦੰਦ ਦੇ ਇਸਤਮਾਲ ਕੀਤੇ ਜਾਣ ਦੀ ਪਾਬੰਧੀ ਹੋਣ ਕਾਰਨ ਆਖੀਰ ਕਮੇਟੀ ਨੇ ਇਸ ਦੇ ਬਦਲ ਦੀ ਥਾਂ ਸਿਪੀ ਲਗਾਉਂਣ ਦਾ ਮੰਨ ਬਣਾਇਆ ਸੀ, ਜਿਸ ਦੀ ਸੇਵਾ 6 ਅਕਤੂਬਰ 2018 ਨੂੰ ਮੁਕੰਮਲ ਕੀਤੀ ਸੀ। ਉਸ ਤੋਂ ਬਾਅਦ ਪੁਰਾਤਨ ਦਰਵਾਜੇ 4 ਜੁਲਾਈ 2010 ਤੋਂ ਹੀ ਪਰਿਕਰਮਾ ਦੇ ਬਰਾਂਡੇ ਵਿਚ ਹੀ ਰੱਖੇ ਹੋਏ ਸਨ, ਜਿਨ੍ਹਾਂ ਨੂੰ ਆਖੀਰ ਹੁਣ ਕੇਂਦਰੀ ਸਿੱਖ ਅਜਾਇਬ ਘਰ ਵਿਚ ਸ਼ੁਸ਼ੋਬਿਤ ਕਰ ਦਿੱਤਾ ਹੈ।

Facebook Page: https://www.facebook.com/factnewsnet

See videos: https://www.youtube.com/c/TheFACTNews/videos