ਧਰਮ ਤੇ ਵਿਰਸਾ

ਗੁਰਦੁਆਰਾ ਸਾਹਿਬ ਨੂੰ ਏਸੀ ਤੇ ਵਾਟਰ ਕੂਲਰ ਭੇਟ

ਫ਼ੈਕ੍ਟ ਸਮਾਚਾਰ ਸੇਵਾ ਭਗਤਾ ਭਾਈਕਾ , ਅਗਸਤ 19

ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਤੇ ਦਸਵੀਂ ਭਗਤਾ ਭਾਈਕਾ ਵਿਖੇ ਗੁਰਪ੍ਰਰੀਤ ਸਿੰਘ ਮਲੂਕਾ ਮੁੱਖ ਸੇਵਾਦਾਰ ਸ਼ੋ੍ਮਣੀ ਅਕਾਲੀ ਦਲ ਹਲਕਾ ਰਾਮਪੁਰਾ ਫੂਲ ਦੇ ਵਿਸ਼ੇਸ਼ ਉਦਮ ਸਦਕਾ ਭਾਈ ਰਣਦੀਪ ਸਿੰਘ ਆਪਣੇ ਪਿਤਾ ਸਵ: ਪੋ੍ਫੈਸਰ ਦਰਸ਼ਨ ਸਿੰਘ ਭਗਤਾ ਭਾਈ ਦੀ ਯਾਦ ‘ਚ ਗੁਰਦਵਾਰਾ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਦਸਵੀਂ ਭਗਤਾ ਭਾਈ ਨੂੰ ਇਕ ਏਸੀ, ਗੁਰਦੁਆਰਾ ਭਾਈਆਣਾ ਸਾਹਿਬ ਲਈ ਬਰਤਨ ਅਤੇ ਭੂਤਾਂ ਵਾਲਾ ਖੂਹ ਕਮੇਟੀ ਭਗਤਾ ਭਾਈ ਲਈ 11 ਹਜ਼ਾਰ ਰੁਪਏ ਦੀ ਨਗਦੀ ਰਾਸ਼ੀ ਭੇਟ ਕੀਤੀ।

ਇਸ ਮੌਕੇ ਗੁਰਪ੍ਰਰੀਤ ਸਿੰਘ ਮਲੂਕਾ ਨੇ ਦਾਨੀ ਪਰਿਵਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਨੂੰ ਸਾਂਝੀਆਂ ਥਾਵਾਂ ਲਈ ਦਿਲ ਖੋਲ੍ਹ ਕੇ ਸਹਿਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਗੁਰਦਆਰਾ ਮੈਨੇਜਰ ਸਮਸ਼ੇਰ ਸਿੰਘ ਚੱਠਾ ਨੇ ਗੁਰਪ੍ਰਰੀਤ ਸਿੰਘ ਮਲੂਕਾ ਤੇ ਦਾਨੀ ਪਰਿਵਾਰ ਨੂੰ ਗੁਰੂ ਘਰ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪਰਗਟ ਸਿੰਘ, ਚਮਕੌਰ ਸਿੰਘ, ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ, ਸੁਖਜਿੰਦਰ ਸਿੰਘ ਖਾਨਦਾਨ ਪ੍ਰਧਾਨ, ਸਤਵਿੰਦਰਪਾਲ ਸਿੰਘ ਪਿੰਦਰ, ਸੁਲੱਖਣ ਸਿੰਘ ਵੜਿੰਗ, ਹਰਪਾਲ ਸਿੰਘ ਖਹਿਰਾ, ਜਸਵਿੰਦਰ ਸਿੰਘ ਅਕਾਊਂਟੈਂਟ, ਮਨਪ੍ਰਰੀਤ ਸਿੰਘ ਗੰ੍ਥੀ, ਰਾਜਪਾਲ ਸਿੰਘ, ਸੁਖਪ੍ਰਰੀਤ ਸਿੰਘ ਖਾਲਸਾ, ਭਗਵਾਨ ਸਿੰਘ ਆਦਿ ਹਾਜ਼ਰ ਸਨ।