ਪੰਜਾਬ

ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਸ਼ਿਆ ਦੇ ਮੁਕਾਬਲਿਆਂ ਦੀ ਕਰਵਾਈ ਸ਼ੁਰੂਆਤ

ਫ਼ੈਕ੍ਟ ਸਮਾਚਾਰ ਸੇਵਾ ਸੰਗਰੂਰ, ਅਗਸਤ 27

ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸ਼ੁਰੂ ਕੀਤੇ ਗਏ ਜ਼ਿਲ੍ਹਾ ਪੱਧਰੀ ਅਧਿਆਪਕ ਪਰਵ ਦੇ ਪਹਿਲੇ ਦਿਨ ਸਾਇੰਸ, ਗਣਿਤ, ਅੰਗਰੇਜ਼ੀ, ਸਮਾਜਿਕ ਸਿੱਖਿਆ, ਪੰਜਾਬੀ, ਕੰਪਿਊਟਰ ਸਾਇੰਸ ਅਤੇ ਹਿੰਦੀ ਦੇ ਮੁਕਾਬਲੇ ਮੈਰੀਟੋਰੀਅਸ ਸਕੂਲ ਘਾਬਦਾਂ ਵਿਖੇ ਕਰਵਾਏ ਗਏ। ਇਹਨਾਂ ਮੁਕਾਬਲਿਆ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਰਾਮਵੀਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਮਲਕੀਤ ਸਿੰਘ ਖੋਸਾ ਵੱਲੋਂ ਕਰਵਾਈ ਗਈ। ਇਹ ਜਾਣਕਾਰੀ ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਅੰਮਿ੍ਰਤਪਾਲ ਸਿੰਘ ਸਿੱਧੂ ਨੇ ਦਿੱਤੀ।

ਡਾ. ਅੰਮਿ੍ਰਤਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਮੌਕੇ ਸੁਰਿੰਦਰ ਸਿੰਘ ਭਰੂਰ (ਸਟੇਟ ਅਵਾਰਡੀ) ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਉਨ੍ਹਾਂ ਦੱਸਿਆ ਕਿ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਅੰਦਰ ਆਪਣੇ ਵਿਸ਼ੇ ਪ੍ਰਤੀ ਦਿਲਚਸਪੀ ਪੈਦਾ ਕਰਨ ਅਤੇ ਉਹਨਾਂ ਦੀਆਂ ਆਂਤਰਿਕ ਰੁਚੀਆਂ ਨੂੰ ਪ੍ਰਫੁਲਿਤ ਕਰਨ ਹਿੱਤ ਵੱਖ-ਵੱਖ ਤਰ੍ਹਾਂ ਦੇ ਮਾਡਲ ਬਣਾਏ ਗਏ ਅਤੇ ਕੁਸ਼ਲਤਾ ਸਹਿਤ ਉਹਨਾਂ ਦੀ ਪੇਸ਼ਕਾਰੀ ਆਏ ਹੋਏ ਮਹਿਮਾਨਾਂ, ਵਿਸ਼ਾ ਮਾਹਿਰਾਂ ਸਾਹਮਣੇ ਕੀਤੀ। ਉਨ੍ਹਾਂ ਦੱਸਿਆ ਕਿ ਇਸ ਅਧਿਆਪਕ ਪਰਵ ਵਿੱਚ ਜ਼ਿਲ੍ਹੇ ਦੇ 12 ਬਲਾਕਾਂ ਵਿੱਚੋ ਕੁੱਲ 129 ਅਧਿਆਪਕਾਂ ਜਿੰਨ੍ਹਾਂ ਵਿੱਚ ਹਰੇਕ ਵਿਸ਼ੇ ਨਾਲ ਸੰਬੰਧਿਤ ਤਿੰਨ ਅਧਿਆਪਕਾਂ (ਜਿਹੜੇ ਕਿ ਪਹਿਲਾਂ ਹੀ ਬਲਾਕ ਪੱਧਰੀ ਮੁਕਾਬਲਿਆਂ ਵਿੱਚੋਂ ਚੁਣ ਕੇ ਆਏ ਹੋਏ ਸਨ) ਨੇ ਬੜ੍ਹੇ ਹੀ ਉਤਸ਼ਾਹ ਨਾਲ ਭਾਗ ਲਿਆ। ਇਸ ਤੋਂ ਪਹਿਲਾਂ ਪਿ੍ਰੰਸੀਪਲ ਮੈਰੀਟੋਰੀਅਸ ਸਕੂਲ ਘਾਬਦਾਂ ਡਾ. ਮਨੀਸ਼ ਸਰਮਾਂ ਨੇ ਸਕੂਲ ਵਿੱਚ ਆਏ ਸਮੂਹ ਅਧਿਆਪਕ ਸਹਿਬਾਨ ਅਤੇ ਸਮੂਹ ਅਧਿਕਾਰੀਆਂ ਦਾ ਸਵਾਗਤ ਕੀਤਾ।

ਉਨ੍ਹਾਂ ਦੱਸਿਆ ਕਿ ਇਹ ਅਧਿਆਪਕ ਪਰਵ 28 ਅਗਸਤ 2021 ਨੂੰ ਵੀ ਮੈਰੀਟੋਰੀਅਸ ਸਕੂਲ ਘਾਬਦਾਂ ਵਿਖੇ ਜਾਰੀ ਰਹੇਗਾ ਅਤੇ ਇਹਨਾਂ ਮੁਕਾਬਲਿਆਂ ਦਾ ਨਤੀਜਾ ਵੀ 28 ਅਗਸਤ 2021 ਨੂੰ ਘੋਸ਼ਿਤ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵੀਰ ਸਿੰਘ ਪਿ੍ਰੰਸੀਪਲ ਡਾਇਟ ਸੰਗਰੂਰ, ਪਿ੍ਰੰਸੀਪਲ ਪਰਮਲ ਸਿੰਘ ਤੇਜੇ, ਪਿ੍ਰੰਸੀਪਲ ਪ੍ਰੀਤਇੰਦਰ ਘਈ, ਪਿ੍ਰੰਸੀਪਲ ਦਿਲਦੀਪ ਕੌਰ, ਪਿ੍ਰੰਸੀਪਲ ਬਿਪਨ ਚਾਵਲਾ, ਡੀ. ਐਮ. ਸਾਇੰਸ ਹਰਮਨਦੀਪ ਸਿੰਘ, ਡੀ. ਐਮ. ਮੈਥ ਪ੍ਰਦੀਪ ਸਿੰਘ, ਡੀ. ਐਮ. ਅੰਗਰੇਜੀ ਮੁਹੰਮਦ ਇਖਲਾਕ, ਡੀ. ਐਮ. ਕੰਪਿਊਟਰ ਸਾਇੰਸ ਮੁਹੰਮਦ ਆਰਿਫ, ਡੀ. ਐਮ. ਹਿੰਦੀ ਮੈਡਮ ਸ਼ੁਭਲਤਾ, ਡੀ. ਐਮ. ਪੰਜਾਬੀ ਸਸ਼ੀ ਬਾਲਾ, ਸਮੂਹ ਵਿਸ਼ਿਆਂ ਦੇ ਬੀ. ਐਮ. ਹਾਜਰ ਸਨ।

More from this section