ਫ਼ਿਲਮੀ ਗੱਲਬਾਤ

ਰਿਲੀਜ਼ ਲਈ ਤਿਆਰ ਹੈ ਦਿਲਜੀਤ ਦੋਸਾਂਝ ਦੀ ਨਵੀਂ ਐਲਬਮ ‘Moon Child Era’

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ , ਅਗਸਤ 5

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਆਪਣੀ ਆਉਣ ਵਾਲੀ ਐਲਬਮ ‘Moon Child Era’ ਦੀ ਤਿਆਰੀਆਂ ‘ਚ ਲੱਗੇ ਹੋਏ ਹਨ। ਇਸ ਐਲਬਮ ਦੇ ਗਾਣਿਆਂ ਦਾ ਸ਼ੂਟ ਅਮਰੀਕਾ ਵਿਚ ਚੱਲ ਰਿਹਾ ਹੈ। ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਪਿਛਲੇ ਕੁਝ ਸਮੇ ਤੋਂ ਅਮਰੀਕਾ ਵਿਚ ਹੀ ਸਮਾਂ ਬਤਾ ਰਹੇ ਹਨ, ਜਿੱਥੋਂ ਉਹ ਆਪਣਾ ਸਾਰਾ ਮਿਊਜ਼ਿਕ ਦਾ ਕੰਮ ਕਰ ਕਰ ਰਹੇ ਹਨ। ਇਸ ਦੇ ਨਾਲ ਹੀ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਐਲਬਮ ਦਾ ਇੰਤਜ਼ਾਰ ਉਨ੍ਹਾਂ ਦੇ ਫੈਨਸ ਬੇਸਬਰੀ ਨਾਲ ਕਰ ਰਹੇ ਹਨ। ਹੁਣ ਦਿਲਜੀਤ ਨੇ ਆਪਣੇ ਫੈਨਸ ਲਈ ਇਸ ਐਲਬਮ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਇਸ ਬਾਰੇ ਦਿਲਜੀਤ ਨੇ ਖੁਦ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾ ਕੇ ਜਾਣਕਾਰੀ ਸ਼ੇਅਰ ਕੀਤੀ ਹੈ।

ਦਿਲਜੀਤ ਦੋਸਾਂਝ ਆਪਣੀ ਨਵੀਂ ਸੰਗੀਤ ਐਲਬਮ “Moon Child Era” ਰਿਲੀਜ਼ ਕਰਨ ਲਈ ਤਿਆਰ ਹਨ। ਦਿਲਜੀਤ ਨੇ ਆਪਣੀ ਇੰਸਟਾਗ੍ਰਾਮ ਪੋਸਟ ‘ਤੇ ਚੰਨ ਦੀ ਇੱਕ ਤਸਵੀਰ ਸਾਂਝੀ ਕੀਤੀ। ਉਨ੍ਹਾਂ ਨੇ ਖ਼ਾਸ ਪ੍ਰੋਜੈਕਟ ਬਾਰੇ ਹੋਰ ਵੇਰਵੇ ਜ਼ਾਹਰ ਨਹੀਂ ਕੀਤੇ। ਇੰਸਟਾਗ੍ਰਾਮ ‘ਤੇ ਉਨਾਂ ਕਿਹਾ ਕਿ ਮੇਰੇ ਪ੍ਰਸ਼ੰਸਕਾਂ ਲਈ … ਮੂਨ ਚਾਈਲਡ ਈਰਾ ਮੇਰੇ ਲਈ ਸਿਰਫ ਇੱਕ ਹੋਰ ਐਲਬਮ ਨਹੀਂ ਹੈ। ਇਹ ਇੱਕ ਨਿੱਜੀ ਤਜਰਬਾ ਹੈ, ਜੋ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਹਾਂ। ਮੇਰੇ ਲਈ ਹਰ ਚੀਜ਼ ਨਵੀਂ ਸੀ ਇਸ ਲਈ ਇਸ ਸਭ ਨੂੰ ਇਕੱਠਾ ਕਰਨ ਵਿਚ ਮੈਨੂੰ ਕੁਝ ਸਮਾਂ ਲੱਗਾ।

ਜਿਕਰਯੋਗ ਹੈ ਕਿ ਦਿਲਜੀਤ ਦੋਸਾਂਝ ਦੀ ਇਸ ਐਲਬਮ ਵਿਚ ਪੰਜਾਬ ਦੇ ਕਈ ਗੀਤਕਾਰਾਂ ਦੇ ਗਾਣੇ ਹੋਣਗੇ। ਖ਼ਾਸ ਗੱਲ ਇਹ ਹੈ ਕਿ ਇਸੀ ਮਹੀਨੇ 9 ਅਗਸਤ ਨੂੰ ਗਿੱਪੀ ਗਰੇਵਾਲ ਦੀ ਐਲਬਮ ‘Limited Edition’ ਵੀ ਰਿਲੀਜ਼ ਹੋ ਰਹੀ ਹੈ। ਦਿਲਜੀਤ ਤੇ ਗਿੱਪੀ ਦਾ ਕਲੇਸ਼ ਹਮੇਸ਼ਾ ਤੋਂ ਮਸ਼ਹੂਰ ਰਿਹਾ ਹੈ।