ਫ਼ਿਲਮੀ ਗੱਲਬਾਤ

ਦੇਵ ਖਰੌੜ ਨੇ ‘ਗਾਂਧੀ 3’ ਦਾ ਕੀਤਾ ਐਲਾਨ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਨਵੰਬਰ 30

ਪੰਜਾਬੀ ਅਦਾਕਾਰ ਦੇਵ ਖਰੌੜ ਨੇ ਆਪਣੀ ਇੱਕ ਹੋਰ ਫ਼ਿਲਮ ਦੇ ਸੀਕਵਲ ਦਾ ਐਲਾਨ ਕਰ ਦਿੱਤਾ ਹੈ। ਦੇਵ ਖਰੌੜ ਕੋਲ ‘ਡਾਕੂਆਂ ਦਾ ਮੁੰਡਾ’, ‘ਸ਼ਰੀਕ’ ਤੇ ਫ਼ਿਲਮ ‘ਬਲੈਕੀਆ’ ਦੇ ਸੀਕਵਲ ਹਨ, ਜੋ ਸਾਲ 2022 ‘ਚ ਥੀਏਟਰ ‘ਚ ਰਿਲੀਜ਼ ਹੋਣ ਲਈ ਤਿਆਰ ਹਨ। ਹੁਣ ਇਸ ਲਿਸਟ ‘ਚ ਇੱਕ ਹੋਰ ਨਵਾਂ ਨਾਂ ਜੁੜਿਆ ਹੈ, ਉਹ ਹੈ ‘ਰੁਪਿੰਦਰ ਗਾਂਧੀ’ ਸੀਰੀਜ਼ ਦਾ ਤੀਜਾ ਭਾਗ। ਦੇਵ ਖਰੌੜ ਨੇ ਆਫੀਸ਼ੀਅਲੀ ‘ਰੁਪਿੰਦਰ ਗਾਂਧੀ ਦਿ ਗੈਂਗਸਟਰ’ ਦੇ ਤੀਸਰੇ ਭਾਗ ਦਾ ਐਲਾਨ ਕੀਤਾ ਹੈ । ਫ਼ਿਲਮ ‘ਗਾਂਧੀ 3’ ਅਗਲੇ ਸਾਲ 9 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ‘ਗਾਂਧੀ 3’ ਨੂੰ ਡਾਇਰੈਕਟ ਮਨਦੀਪ ਬੈਨੀਪਾਲ ਵਲੋਂ ਕੀਤਾ ਜਾਵੇਗਾ। ਉਨ੍ਹਾਂ ਇਸ ਤੋਂ ਪਹਿਲਾਂ ‘ਡਾਕੂਆਂ ਦਾ ਮੁੰਡਾ’ ਅਤੇ ਦੇਵ ਖਰੌੜ ਦੀਆਂ ਕੁਝ ਆਉਣ ਵਾਲੀਆਂ ਫ਼ਿਲਮਾਂ ਨੂੰ ਡਾਇਰੈਕਟ ਕੀਤਾ ਹੈ।

ਰੁਪਿੰਦਰ ਗਾਂਧੀ ਗੈਂਗਸਟਰ? ਇੱਕ ਕਾਲਜ ਦੇ ਸਟੂਡੈਂਟ ਤੇ ਉਸ ਦੇ ਗੈਂਗ ਦੀ ਅਸਲ ਕਹਾਣੀ ‘ਤੇ ਅਧਾਰਤ ਸੀ, ਜੋ ਸੁਪਰ ਹਿੱਟ ਹੋ ਗਈ ਸੀ ਅਤੇ ਇਸ ਦੇ ਸੀਕਵਲ ਦਾ ਨਾਂ ‘ਰੁਪਿੰਦਰ ਗਾਂਧੀ 2 ਦਿ ਰੌਬਿਨਹੁੱਡ’ ਰੱਖਿਆ ਗਿਆ ਸੀ। ਹੁਣ ਤੀਜੇ ਭਾਗ ‘ਗਾਂਧੀ 3’ ਦਾ ਸਮਾਂ ਆ ਗਿਆ ਹੈ। ਇਹ ਆਉਣ ਵਾਲੀ ਫ਼ਿਲਮ ਦੇਵ ਖਰੌੜ ਵਲੋਂ ਲਿਖੀ ਗਈ ਹੈ। ਦੇਵ ਖਰੌੜ ਨੇ ਖੁਦ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਆਫੀਸ਼ੀਅਲ ਪੋਸਟਰ ਸਾਂਝਾ ਕੀਤਾ ਹੈ।

Visit Facebook Page: https://www.facebook.com/factnewsnet See videos: https://www.youtube.com/c/TheFACTNews/videos