ਪੰਜਾਬ

ਕਪੂਰਥਲਾ ਜਿਲ੍ਹੇ ਅੰਦਰ ਧਰਨੇ ਤੇ ਜਲੂਸਾਂ ਲਈ ਥਾਵਾਂ ਨਿਰਧਾਰਿਤ

ਫ਼ੈਕ੍ਟ ਸਮਾਚਾਰ ਸੇਵਾ ਕਪੂਰਥਲਾ, ਜੁਲਾਈ 23

ਡਿਪਟੀ ਕਮਿਸ਼ਨਰ ਕਮ ਜਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਦੀਪਤੀ ਉੱਪਲ ਵਲੋਂ ਕਪੂਰਥਲਾ ਜਿਲ੍ਹੇ ਅੰਦਰ ਧਰਨੇ ਤੇ ਜਲੂਸ ਲਈ ਵੱਖ-ਵੱਖ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ। ਜਾਰੀ ਹੁਕਮਾਂ ਅਨੁਸਾਰ ਫੌਜਦਾਰੀ ਜਾਬਤਾ ਸੰਘਤਾ ਦੀ 1973 ਤਹਿਤ ਜਿਲ੍ਹੇ ਅੰਦਰ ਦਫਾ 144 ਸੀ.ਆਰ.ਪੀ.ਸੀ. ਤਹਿਕ ਹੁਕਮ ਜਾਰੀ ਕੀਤੇ ਜਾਂਦੇ ਹਨ। ਜਿਲ੍ਹੇ ਅੰਦਰ ਕਿਸੇ ਵੀ ਕਿਸਮ ਦੇ ਜਲੂਸ ਕੱਢਣ, ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਤਰ ਹੋਣ, ਨਾਅਰੇਬਾਜ਼ੀ ਕਰਨ, ਲਾਠੀਆਂ, ਗੰਡਾਸੇ , ਤੇਜਧਾਰ ਟਕੂਏ, ਕੁਲਹਾੜੀ, ਬੰਦੂਕ , ਪਿਸਟਲ ਤੇ ਕਿਸੇ ਵੀ ਕਿਸਮ ਦੇ ਵਿਸਫੋਟਕ ਹਥਿਆਰ ਆਦਿ ਜਨਤਕ ਥਾਵਾਂ ’ਤੇ ਚੁੱਕਣ ਉੱਪਰ ਪਾਬੰਦੀ ਲਾਈ ਗਈ ਹੈ।

ਇਸ ਤੋਂ ਇਲਾਵਾ ਧਰਨੇ ਤੇ ਜਲੂਸ ਲਈ ਕਪੂਰਥਲਾ ਸਬ ਡਿਵੀਜ਼ਨ ਅੰਦਰ ਪਾਰਕਿੰਗ ਐਸ.ਸੀ.ਓ. ਜ (ਸੀਡ ਫਾਰਮ) ਅਰਬਨ ਅਸਟੇਟ ਫੇਜ਼-2, ਬੈਕਸਾਇਡ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਕਪੂਰਥਲਾ, ਫਗਵਾੜਾ ਲਈ ਨਗਰ ਸੁਧਾਰ ਟਰੱਸਟ ਫਗਵਾੜਾ ਦੇ ਸਾਹਮਣੇ ਹਰਗੋਬਿੰਦ ਨਗਰ, ਸੁਲਤਾਨਪੁਰ ਲੋਧੀ ਵਿਖੇ ਬੱਸ ਅੱਡਾ , ਗੁਰਦੁਆਰਾ ਸ਼੍ਰੀ ਅੰਤਰਯਾਮਤਾ ਵਾਲੇ ਪਾਸੇ, ਭੁਲੱਥ ਵਿਖੇ ਦਾਣਾ ਮੰਡੀ ਨੰਬਰ -1 ਭੁਲੱਥ ਤੇ ਦਾਣਾ ਮੰਡੀ ਫੋਕਲ ਪੁਆਇੰਟ ਪਿੰਡ ਰਾਮਗੜ੍ਹ ਅਤੇ ਫਸਲਾਂ ਦੇ ਸੀਜ਼ਨ ਖ੍ਰੀਦ ਦੌਰਾਨ ਬੱਸ ਸਟੈਂਡ ਭੁਲੱਥ ਨੂੰ ਧਰਨੇ ਜਾਂ ਜਲੂਸ ਲਈ ਨਿਰਧਾਰਿਤ ਕੀਤਾ ਗਿਆ ਹੈ। ਇਸ ਲਈ ਸਬੰਧਿਤ ਐਸ.ਡੀ.ਐਮ. ਕੋਲੋਂ ਅਗੇਤੀ ਪ੍ਰਵਾਨਗੀ ਲੈਣੀ ਲਾਜ਼ਮੀ ਹੈ। ਇਹ ਹੁਕਮ 19-09-2021 ਤੱਕ ਲਾਗੂ ਰਹਿਣਗੇ।

ਇਸ ਤੋਂ ਇਲਾਵਾ ਕਪੂਰਥਲਾ ਜਿਲ੍ਹੇ ਦੀ ਹਦੂਦ ਅੰਦਰ ਕੋਈ ਵੀ ਦੋ ਪਹੀਆ ਵਾਹਨ ਚਾਲਕ ਸਾਇਲੈਂਸਰ ਕੱਢਕੇ ਅਤੇ ਵਰਜਿਤ ਵੱਡੇ ਹਾਰਨ ਲਗਾਕੇ ਜਾਂ ਕੋਈ ਹੋਰ ਯੰਤਰ ਲਗਾਕੇ ਭਾਰੀ ਧਮਾਕੇਦਾਰ ਤੇ ਪਟਾਕੇ ਮਾਰਨ ਵਾਲੀ ਅਵਾਜ ਨਹੀਂ ਕੱਢੇਗਾ। ਇਹ ਹੁਕਮ 19-09-2021 ਤੱਕ ਲਾਗੂ ਰਹਿਣਗੇ।

ਇਸੇ ਤਰ੍ਹਾਂ ਕਪੂਰਥਲਾ ਜਿਲ੍ਹੇ ਅੰਦਰ ਸਾਰੇ ਪੀ.ਜੀ. ਮਾਲਕਾਂ ਨੂੰ ਆਪਣੀ ਇਮਾਰਤ ਅੰਦਰ ਸੀ.ਸੀ.ਟੀ.ਵੀ ਕੈਮਰੇ ਲਾ ਕੇ ਚਾਲੂ ਰੱਖਣ ਤੇ ਇਕ ਮਹੀਨੇ ਦੀ ਰਿਕਾਰਡਿੰਗ ਰੱਖਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਪੀ.ਜੀ. ਵਿਚ ਰਹਿਣ ਵਾਲੇ ਬਾਰੇ ਵੇਰਵੇ ਨੇੜਲੇ ਥਾਣੇ ਜਾਂ ਚੌਂਕੀ ਵਿਚ ਜਮ੍ਹਾਂ ਕਰਵਾਉਣੇ ਲਾਜਮੀ ਹਨ। ਇਸ ਵਿਚ ਪੀ.ਜੀ. ਚਲਾਉਣ ਵਾਲੇ ਮਾਲਕ ਦਾ ਪਤਾ ਤੇ ਮੋਬਾਇਲ ਨੰਬਰ, ਆਧਾਰ ਕਾਰਡ, ਪੀ.ਜੀ. ਵਿਚ ਰਹਿਣ ਵਾਲੇ ਦਾ ਨਾਮ, ਮੋਬਾਇਲ ਨੰਬਰ, ਪੜਨ ਵਾਲੇ ਜਾਂ ਕੰਮ ਕਰਨ ਵਾਲੇ ਸਥਾਨ, ਕਿਸ ਮਿਤੀ ਤੋਂ ਰਹਿ ਰਿਹਾ ਹੈ, ਪੱਕਾ ਪਤਾ ਤੇ ਅਧਾਰ ਕਾਰਨ ਦੇ ਵੇਰਵੇ ਲਾਜਮੀ ਹਨ।ਇਹ ਹੁਕਮ 20-09-2021 ਤੱਕ ਲਾਗੂ ਰਹਿਣਗੇ।

ਇਸ ਤੋਂ ਇਲਾਵਾ ਕਪੂਰਥਲਾ ਜਿਲ੍ਹੇ ਅੰਦਰ ਪਤੰਗ ਉਡਾਉਣ ਲਈ ਸਿੰਥੈਟਿ, ਨਾਈਲਨ ਦੀ ਬਣੀ ਚਾਇਨਾ ਡੋਰ ਜਾਂ ਸਿੰਥੈਟਿਕ ਦਾ ਮਾਂਜਾ ਲੱਗੀ ਡੋਰ ਨੂੰ ਵੇਚਣ, ਖਰੀਦਣ, ਸਟੋਰ ਕਰਨ ਤੇ ਇਸਦੀ ਵਰਤੋਂ ਕਰਨ ’ਤੇ ਪਾਬੰਦੀ ਲਾਈ ਗਈ ਹੈ। ਇਹ ਹੁਕਮ 25-09-2021 ਤੱਕ ਲਾਗੂ ਰਹਿਣਗੇ।

More from this section