ਨਕੋਦਰ ‘ਚ ਡੇਰਾ ਬਾਬਾ ਮੁਰਾਦ ਸ਼ਾਹ ਦਾ ਮੇਲਾ ਸ਼ੁਰੂ

ਫ਼ੈਕ੍ਟ ਸਮਾਚਾਰ ਸੇਵਾ ਜਲੰਧਰ , ਅਗਸਤ 19

ਜਲੰਧਰ ਦੇ ਨਕੋਦਰ ‘ਚ ਵਿਸ਼ਵ ਪ੍ਰਸਿੱਧ ਡੇਰਾ ਬਾਬਾ ਮੁਰਾਦ ਸ਼ਾਹ ‘ਚ ਦੋ ਦਿਨੀਂ ਮੇਲੇ ਦਾ ਆਗਾਜ਼ ਅੱਜ ਤੋਂ ਹੋਵੇਗਾ। ਜਿਸ ਨੂੰ ਲੈ ਕੇ ਵਿਆਪਕ ਤੌਰ ‘ਤੇ ਤਿਆਰੀਆਂ ਕੀਤੀਆਂ ਗਈਆਂ ਹਨ। ਇਸ ਲੜੀ ‘ਚ ਜਿੱਥੇ ਪ੍ਰਬੰਧਕ ਕਮੇਟੀ ਨੇ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਬਜ਼ੁਰਗਾਂ ਤੇ ਬੱਚਿਆਂ ਨੂੰ ਸਿਰਫ਼ ਘਰਾਂ ‘ਚ ਰਹਿ ਕੇ ਬਾਬਾ ਦੀ ਮਹਿਮਾ ਦਾ ਗੁਣਗਾਨ ਕਰਨ ਤੇ ਆਨਲਾਈਨ ਮੇਲਾ ਦੇਖਣ ਦੀ ਅਪੀਲ ਕੀਤੀ ਹੈ। ਲੋਕਾਂ ਨੂੰ ਕੋਰੋਨਾ ਮਹਾਮਾਰੀ ਨੂੰ ਲੈ ਕੇ ਸਰਕਾਰ ਵੱਲੋਂ ਕੀਤੇ ਗਏ ਨਿਰਦੇਸ਼ਾਂ ਦੀ ਪਾਲਨਾ ਕਰਨ ਦੀ ਅਪੀਲ ਕੀਤੀ ਹੈ। ਪਿਛਲੇ ਸਾਲ ਕੋਰੋਨਾ ਦਾ ਪ੍ਰਕੋਪ ਜ਼ਿਆਦਾ ਹੋਣ ਦੇ ਚੱਲਦਿਆਂ ਮੇਲਾ ਨਹੀਂ ਕਰਵਾਇਆ ਗਿਆ ਸੀ। ਇਸ ਵਾਰ ਪ੍ਰਕੋਪ ਘੱਟ ਹੋਣ ਤੋਂ ਬਾਅਦ ਪੂਰੀ ਇਹਤਿਆਤ ਨਾਲ ਮੇਲਾ ਮਨਾਉਣ ਦੀ ਤਿਆਰੀ ਕੀਤੀ ਗਈ ਹੈ। ਜਿਸ ਤਹਿਤ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲੱਗੀਆਂ ਹੋਣੀਆਂ ਜ਼ਰੂਰੀ ਹਨ। ਇਸ ਦੇ ਸਥਾਨ ‘ਤੇ ਕੋਰੋਨਾ ਦੀ ਨੈਗੇਟਿਵ ਰਿਪੋਰਟ ਦਿਖਾ ਕੇ ਪ੍ਰਵੇਸ਼ ਪਾਇਆ ਜਾ ਸਕਦਾ ਹੈ।

ਬਾਬਾ ਦੇ ਭਗਤਾਂ ਲਈ ਵੱਖ-ਵੱਖ ਚੈਨਲਾਂ ਰਾਹੀਂ ਦਰਸ਼ਨ ਕਰਵਾਉਣ ਦੀ ਵਿਵਸਥਾ ਕੀਤੀ ਗਈ ਹੈ, ਜਿਸ ਤਹਿਤ ਇੰਟਰਨੈੱਟ ਮੀਡੀਆ ‘ਤੇ ਵੀ ਇਸ ਦਾ ਪ੍ਰਸਾਰਣ ਕੀਤਾ ਜਾਵੇਗਾ। ਇਸੇ ਤਰ੍ਹਾਂ ਫੇਸਬੁੱਕ ਤੋਂ ਲੈ ਕੇ ਆਨਲਾਈਨ ਦਰਸ਼ਨਾਂ ਦਾ ਪ੍ਰਬੰਧ ਕੀਤਾ ਗਿਆ ਹੈ।

ਮੇਲੇ ਦੇ ਪਹਿਲੇ ਦਿਨ ਦੁਪਹਿਰ ਇਕ ਵਜੇ ਝੰਡੇ ਦੀ ਰਸਮ ਕੀਤੀ ਜਾਵੇਗੀ। ਇਸ ਤੋਂ ਬਾਅਦ ਮੇਲੇ ਦਾ ਆਗਾਜ਼ ਹੋਵੇਗਾ। ਰਾਤ 8 ਵਜੇ ਤੋਂ ਕਵਾਲੀਆਂ ਦਾ ਸਮਾਗਮ ਹੋਵੇਗਾ। ਜਿਸ ‘ਚ ਕਰਾਮਲ ਅਲੀ ਐਂਡ ਪਾਰਟੀ ਮਲੇਰਕੋਟਲਾ ਵਾਲੇ ਕਵਾਲੀਆਂ ਨਾਲ ਸਮਾਂ ਬੰਧਨ੍ਹਗੇ। ਇਸੇ ਤਰ੍ਹਾਂ 20 ਅਗਸਤ ਨੂੰ ਸੰਸਥਾ ਦੇ ਚੇਅਰਮੈਨ ਤੇ ਪੰਜਾਬੀ ਗਾਇਕ ਗੁਰਦਾਸ ਮਾਨ ਵਿਸ਼ੇਸ਼ ਰੂਪ ਤੋਂ ਪੇਸ਼ਕਾਰੀ ਦੇਣਗੇ।

   

More from this section