ਖੇਡ

ਦਿੱਲੀ vs ਚੇਨਈ : ਸੀਐਸਕੇ ਨੇ ਡੀਸੀ ਨੂੰ 209 ਦੌੜਾਂ ਦਾ ਟੀਚਾ ਦਿੱਤਾ

ਕੋਨਵੇ ਨੇ 87 ਦੌੜਾਂ ਦੀ ਪਾਰੀ ਖੇਡੀ; ਧੋਨੀ ਦਾ ਬੱਲਾ ਵੀ ਬੋਲਿਆ

ਫੈਕਟ ਸਮਾਚਾਰ ਸੇਵਾ

ਮੁੰਬਈ, ਮਈ 8

ਆਈਪੀਐਲ ਦੇ 55ਵੇਂ ਮੈਚ ਵਿੱਚ ਚੇਨਈ ਦੀ ਟੀਮ ਨੇ ਦਿੱਲੀ ਨੂੰ 209 ਦੌੜਾਂ ਦਾ ਟੀਚਾ ਦਿੱਤਾ ਹੈ। ਸੀਐਸਕੇ ਲਈ ਡੇਵੋਨ ਕੋਨਵੇ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਚੇਨਈ ਦੇ ਇਸ ਬੱਲੇਬਾਜ਼ ਨੇ 49 ਗੇਂਦਾਂ ‘ਤੇ 87 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਦੇ ਬੱਲੇ ‘ਤੇ 7 ਚੌਕੇ ਅਤੇ 5 ਛੱਕੇ ਲੱਗੇ। ਇਸ ਦੇ ਨਾਲ ਹੀ ਰਿਤੂਰਾਜ ਗਾਇਕਵਾੜ ਨੇ 33 ਗੇਂਦਾਂ ਵਿੱਚ 41 ਦੌੜਾਂ ਬਣਾਈਆਂ। ਮੱਧਕ੍ਰਮ ‘ਚ ਸ਼ਿਵਮ ਦੂਬੇ ਦੇ ਬੱਲੇ ‘ਤੇ ਵੀ ਜ਼ੋਰਦਾਰ ਸ਼ਾਟ ਲੱਗਾ ਅਤੇ ਉਸ ਨੇ ਸਿਰਫ 19 ਗੇਂਦਾਂ ‘ਚ 32 ਦੌੜਾਂ ਬਣਾਈਆਂ।

ਆਖਰੀ ਓਵਰ ‘ਚ ਧੋਨੀ ਦਾ ਬੱਲਾ ਵੀ ਬੋਲਿਆ ਅਤੇ ਮਾਹੀ ਨੇ ਸਿਰਫ 8 ਗੇਂਦਾਂ ‘ਚ 21 ਦੌੜਾਂ ਦੀ ਪਾਰੀ ਖੇਡੀ। ਦਿੱਲੀ ਲਈ ਖਲੀਲ ਅਹਿਮਦ ਨੇ ਸਭ ਤੋਂ ਵੱਧ ਵਿਕਟਾਂ ਲਈਆਂ। ਉਸ ਨੇ 4 ਓਵਰਾਂ ‘ਚ 28 ਦੌੜਾਂ ਦੇ ਕੇ 2 ਵਿਕਟਾਂ ਝਟਕਾਈਆਂ ਹਨ।

ਕੋਨਵੇ ਅਤੇ ਗਾਇਕਵਾੜ ਨੇ ਮੈਚ ਦੀ ਸ਼ਾਨਦਾਰ ਸ਼ੁਰੂਆਤ ਕਰਦਿਆਂ ਪਹਿਲੀ ਵਿਕਟ ਲਈ 67 ਗੇਂਦਾਂ ਵਿੱਚ 110 ਦੌੜਾਂ ਜੋੜੀਆਂ। ਕੋਨਵੇ ਨੇ ਲਗਾਤਾਰ ਤੀਜੇ ਮੈਚ ਵਿੱਚ ਅਰਧ ਸੈਂਕੜਾ ਲਗਾਇਆ। ਇਸ ਤੋਂ ਪਹਿਲਾਂ ਉਸ ਨੇ ਆਰਸੀਬੀ ਖ਼ਿਲਾਫ਼ ਨਾਬਾਦ 56 ਅਤੇ ਹੈਦਰਾਬਾਦ ਖ਼ਿਲਾਫ਼ ਮੈਚ ਵਿੱਚ ਨਾਬਾਦ 85 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ ਰਿਤੂਰਾਜ ਦੇ ਬੱਲੇ ਤੋਂ 33 ਗੇਂਦਾਂ ‘ਤੇ 41 ਦੌੜਾਂ ਆਈਆਂ।

ਚੇਨਈ ਸੁਪਰ ਕਿੰਗਜ਼ ਰਿਤੁਰਾਜ ਗਾਇਕਵਾੜ, ਰੌਬਿਨ ਉਥੱਪਾ, ਅੰਬਾਤੀ ਰਾਇਡੂ, ਮਹਿੰਦਰ ਸਿੰਘ ਧੋਨੀ, ਡੇਵੋਨ ਕੋਨਵੇ, ਮੋਇਨ ਅਲੀ, ਸ਼ਿਵਮ ਦੂਬੇ, ਸਿਮਰਜੀਤ ਸਿੰਘ, ਡਵੇਨ ਪ੍ਰੀਟੋਰੀਅਸ, ਮਹੇਸ਼ ਥਿਕਸ਼ਨ, ਮੁਕੇਸ਼ ਚੌਧਰੀ

ਦਿੱਲੀ ਕੈਪੀਟਲਸ ਸ਼੍ਰੀਕਰ ਭਾਰਤ, ਡੇਵਿਡ ਵਾਰਨਰ, ਮਿਸ਼ੇਲ ਮਾਰਸ਼, ਰਿਸ਼ਭ ਪੰਤ, ਰੋਵਮੈਨ ਪਾਵੇਲ, ਅਕਸ਼ਰ ਪਟੇਲ, ਰਿਪਲ ਪਟੇਲ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਐਨਰਿਕ ਨੌਰਤੀ, ਖਲੀਲ ਅਹਿਮਦ।