ਦੇਸ਼-ਦੁਨੀਆ

ਦਿੱਲੀ ’ਚ ਆ ਗਈ ਹੈ ਕੋਵਿਡ-19 ਦੀ ਤੀਜੀ ਲਹਿਰ : ਸਿਹਤ ਮੰਤਰੀ

ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਜਨਵਰੀ 5

ਦਿੱਲੀ ਦੇ ਸਿਹਤ ਮੰਤਰੀ ਸਤਯੇਂਦਰ ਜੈਨ ਨੇ ਅੱਜ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿਚ ਕੋਵਿਡ-19 ਦੀ ਤੀਜੀ ਲਹਿਰ ਆ ਗਈ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ 10 ਹਜ਼ਾਰ ਦੇ ਕਰੀਬ ਨਵੇਂ ਕੋਰੋਨਾ ਮਾਮਲੇ ਸਾਹਮਣੇ ਆ ਸਕਦੇ ਹਨ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਅਜੇ ਸਾਰੇ ਪੀੜਤਾਂ ਦੇ ਨਮੂਨਿਆਂ ਦਾ ਜੀਨੋਮ ਕ੍ਰਮ ਮੁਮਕਿਨ ਨਹੀਂ ਹੈ, ਸਿਰਫ਼ 300 ਤੋਂ 400 ਨਮੂਨਿਆਂ ਦਾ ਹੀ ਜੀਨੋਮ ਕ੍ਰਮ ਕੀਤਾ ਜਾ ਰਿਹਾ ਹੈ।

ਸਿਹਤ ਮੰਤਰੀ ਨੇ ਕਿਹਾ ਕਿ ਕੋਵਿਡ-19 ਸਬੰਧੀ ਜਾਂਚ ਦਾ ਦਾਇਰਾ ਵਧਾਇਆ ਗਿਆ ਹੈ। ਬੀਤੇ ਦਿਨ ਕਰੀਬ 90 ਹਜ਼ਾਰ ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਦਿੱਲੀ ਸਰਕਾਰ ਨੇ ਇਕ ਕੋਵਿਡ ਵਾਰ ਰੂਮ ਬਣਾਇਆ ਹੈ, ਜੋ ਕਿ ਬਿਸਤਰੇ ਦੀ ਉਪਲੱਬਧਤਾ, ਮਰੀਜ਼ਾਂ, ਆਕਸੀਜਨ ਆਦਿ ਬਾਰੇ ਜ਼ਿਲ੍ਹਾ ਅਤੇ ਹਸਪਤਾਲ-ਵਾਰ ਬਿਊਰਾ ਤਿਆਰ ਕਰੇਗਾ।

Facebook Page: https://www.facebook.com/factnewsnet

See videos: https://www.youtube.com/c/TheFACTNews/videos