ਨਜ਼ਰੀਆ

ਮੁੜ ਸ਼ੁਰੂ ਹੋਇਆ ਪਾਬੰਦੀਆਂ ਦਾ ਦੌਰ

ਫੈਕਟ ਸਮਾਚਾਰ ਸੇਵਾ
ਜਨਵਰੀ 13

ਰਾਜਧਾਨੀ ਦਿੱਲੀ ਵਿੱਚ ਤੇਜੀ ਨਾਲ ਵੱਧਦੇ ਕੋਰੋਨਾ ਦੇ ਕੇਸਾਂ ਨੂੰ ਦੇਖਦੇ ਹੋਏ ਦਿੱਲੀ ਆਪਦਾ ਪ੍ਰਬੰਧਨ ਅਥਾਰਟੀ ( ਡੀਡੀਐਮਏ ) ਨੇ ਨਿਜੀ ਦਫਤਰਾਂ ਲਈ ਵਰਕ ਫਰਾਮ ਹੋਮ ਦਾ ਹੁਕਮ ਜਾਰੀ ਕੀਤਾ ਹੈ। ਪਾਬੰਦੀਆਂ ਸਬੰਧੀ ਇਹ ਹੁਕਮ ਤੱਤਕਾਲ ਪ੍ਰਭਾਵ ਨਾਲ ਲਾਗੂ ਹੋ ਗਿਆ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਪ ਰਾਜਪਾਲ ਅਨਿਲ ਬੈਜਲ ਦੀ ਅਗਵਾਈ ‘ਚ ਹੋਈ ਡੀਡੀਐਮਏ ਦੀ ਮੀਟਿੰਗ ਵਿੱਚ ਮੌਜੂਦ ਕੇਂਦਰ ਸਰਕਾਰ ਦੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਦਿੱਲੀ ਵਿੱਚ ਹੀ ਨਹੀਂ‚ ਸਗੋਂ ਪੂਰੇ ਐਨਸੀਆਰ ਵਿੱਚ ਪਾਬੰਦੀਆਂ ਲਾਗੂ ਕੀਤੀਆਂ ਜਾਣ। ਉਨ੍ਹਾਂ ਨੂੰ ਇਸ ਸਬੰਧ ਵਿੱਚ ਭਰੋਸਾ ਮਿਲ ਗਿਆ ਹੈ ਅਤੇ ਹਾਲਾਤ ਨਾ ਸੰਭਲੇ ਤਾਂ ਛੇਤੀ ਹੀ ਸਮੁੱਚੇ ਐਨਸੀਆਰ ਵਿੱਚ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ। ਇਸ ਵਿਚਾਲੇ ਦੇਸ਼ ਭਰ ਵਿੱਚ ਇਨਫੈਕਸ਼ਨ ਰੋਕਣ ਲਈ ਜੋਰਦਾਰ ਯਤਨ ਜਾਰੀ ਹਨ ਪਰ ਲੋਕਾਂ ਦੀ ਲਾਪਰਵਾਹੀ ਭਾਰੀ ਪੈ ਰਹੀ ਹੈ। ਦਿੱਲੀ ਵਿੱਚ ਮੰਗਲਵਾਰ ਨੂੰ ਇਨਫੈਕਸ਼ਨ ਦੇ 21,161 ਨਵੇਂ ਮਾਮਲੇ ਸਾਹਮਣੇ ਆਏ ਜਦੋਂ ਕਿ 23 ਲੋਕਾਂ ਦੀ ਮੌਤ ਹੋ ਗਈ। ਇਨਫੈਕਸ਼ਨ ਦਰ 25.65 ਫੀਸਦੀ ਰਹੀ। ਦਿੱਲੀ ਹੀ ਨਹੀਂ ਸਗੋਂ ਦੇਸ਼ ਭਰ ਤੋਂ ਡਰਾਉਣ ਵਾਲੀਆਂ ਖਬਰਾਂ ਮਿਲ ਰਹੀਆਂ ਹਨ। ਹੋਰ ਦੇਸ਼ਾਂ ‘ਚ ਵੀ ਇਨਫੈਕਸ਼ਨ ਤੇਜੀ ਨਾਲ ਫੈਲ ਰਿਹਾ ਹੈ। ਪਿਛਲੇ ਇੱਕ ਹਫ਼ਤੇ ਵਿੱਚ ਯੂਰੋਪ ਦੇ ਕਈ ਦੇਸ਼ਾਂ ਵਿੱਚ ਓਮੀਕਰੋਨ ਦੇ 70 ਲੱਖ ਨਵੇਂ ਮਾਮਲੇ ਆ ਚੁੱਕੇ ਹਨ। ਇਨਫੈਕਸ਼ਨ ਬੇਕਾਬੂ ਹੋਣ ਵਰਗੇ ਹਾਲਾਤ ਪੇਸ਼ ਕਰ ਰਿਹਾ ਹੈ। ਬੇਸ਼ੱਕ ਹਾਲਾਤ ਅਜਿਹੇ ਹਨ ਕਿ ਜੋ ਵੀ ਜਰੂਰੀ ਹੋਵੇ , ਉਹ ਕੀਤਾ ਜਾਣਾ ਚਾਹੀਦਾ ਹੈ। ਪਰ ਇਸ ਗੱਲ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ ਕਿ ਲੋਕਾਂ ਦਾ ਕਾਰੋਬਾਰ ਬਚਾਕੇ ਰੱਖਣਾ ਵੀ ਵੱਡੀ ਚੁਣੋਤੀ ਹੈ। ਦਿੱਲੀ ‘ਚ ਵਰਕ ਫਰਾਮ ਹੋਮ ਸਬੰਧੀ ਨਿਰਦੇਸ਼ ਦਾ ਵਿਰੋਧ ਵੀ ਹੋਣ ਲੱਗ ਪਿਆ ਹੈ। ਕੰਫੇਡਰੇਸ਼ਨ ਆਫ ਆਲ ਇੰਡਿਆ ਟਰੇਡਰਸ ਨੇ ਉਪਰਾਜਪਾਲ ਨੂੰ ਭੇਜੇ ਪੱਤਰ ਵਿੱਚ ਧਿਆਨ ਦਵਾਇਆ ਹੈ ਕਿ ਵਰਕ ਫਰਾਮ ਹੋਮ ਬਿਨਾਂ ਕਿਸੇ ਕਾਰਗਰ ਨੀਤੀ ਦੇ ਲਾਗੂ ਕਰ ਦਿੱਤਾ ਜਾਣਾ ਲੋਕਾਂ ਦੇ ਕੰਮ ਧੰਦੇ ‘ਤੇ ਉਲਟ ਅਸਰ ਪਵੇਗਾ। ਦਿੱਲੀ ਵਿੱਚ ਇੱਕ ਲੱਖ ਤੋਂ ਜ਼ਿਆਦਾ ਨਿਜੀ ਦਫ਼ਤਰ ਹਨ ਅਤੇ ਕੋਈ ਸਪੱਸ਼ਟ ਨੀਤੀ ਨਹੀਂ ਹੈ ਕਿ ਇਨ੍ਹਾਂ ਉਦਯੋਗਾਂ ‘ਚ ਕਰਮਚਾਰੀ ਕਿਸ ਤਰ੍ਹਾਂ ਨਾਲ ਵਰਕ ਫਰਾਮ ਹੋਮ ਕਰ ਸਕਣਗੇ।

ਵੱਖ ਵੱਖ ਦਫਤਰਾਂ ਵਿੱਚ ਕੰਮ ਕਰਣ ਵਾਲਿਆਂ ਤੋਂ ਇਲਾਵਾ ਕਿਰਤੀ ਵਰਗ ਕਾਫੀ ਵੱਡਾ ਹਿੱਸਾ ਉਨ੍ਹਾਂ ਦਾ ਹੈ‚ ਜੋ ਅਸੰਗਠਿਤ ਖੇਤਰ ਦੇ ਹਨ। ਰੇਹੜੀ – ਫੜੀ ਵਾਲਿਆਂ ਲਈ ਅਜਿਹੀਆਂ ਪਾਬੰਦੀਆਂ ਉਨ੍ਹਾਂ ਨੂੰ ਜਿਉਂਦੇ ਜੀ ਮਾਰ ਦੇਣ ਵਰਗੀਆਂ ਸਾਬਤ ਹੋਣਗੀਆਂ। ਬਾਜ਼ਾਰਾਂ ਵਿੱਚ ਭੀੜ–ਭਾੜ ਵਿੱਚ ਕਿਤੇ ਕੋਈ ਕਮੀ ਹੁੰਦੀ ਨਹੀਂ ਦਿਖ ਰਹੀ। ਕੁੱਝ ਰਾਜਾਂ ਵਿੱਚ ਚੋਣ ਪਰਿਕ੍ਰੀਆ ਸ਼ੁਰੂ ਹੋ ਚੁੱਕੀ ਹੈ। ਰੈਲੀਆਂ ਅਤੇ ਚੋਣ ਪ੍ਰਚਾਰ ਦੇ ਦੌਰਾਨ ਭੀੜ ਨਾ ਹੋਵੇ , ਇਸ ਗੱਲ ਦਾ ਵਾਧੂ ਧਿਆਨ ਰੱਖਣਾ ਜਰੂਰੀ ਹੋਵੇਗਾ। ਆਉਣ ਵਾਲੇ ਦਿਨਾਂ ਵਿੱਚ ਨਦੀਆਂ ਵਿੱਚ ਪਵਿਤਰ ਇਸਨਾਨ ਕਰਨ ਵਾਲੇ ਤਿਓਹਾਰ ਵੀ ਹਨ। ਸ਼ਾਸਨ–ਪ੍ਰਸ਼ਾਸਨ ਤਮਾਮ ਸਾਵਧਾਨੀ ਲਈ ਗਾਇਡ ਲਾਇੰਸ ਜਾਰੀ ਕਰਕੇ ਕੋਸ਼ਿਸ਼ ਕਰਦਾ ਹੈ ਕਿ ਜਨਜੀਵਨ ਅਤੇ ਉਦਯੋਗਾਂ ਨੂੰ ਘੱਟ ਤੋਂ ਘੱਟ ਰੋਕਿਆ ਜਾਵੇ। ਅਜਿਹੇ ਵਿੱਚ ਲੋਕਾਂ ‘ਤੇ ਨਿਰਭਰ ਹੈ ਕਿ ਕੋਵਿਡ ਤੋਂ ਬਚਾਅ ਲਈ ਸੁਝਾਏ ਗਏ ਨਿਯਮਾਂ ਦਾ ਕਿੰਨੀ ਚੰਗੀ ਤਰਾਂ ਨਾਲ ਪਾਲਣ ਕੀਤਾ ਜਾਵੇ।

Facebook Page: https://www.facebook.com/factnewsnet

See videos: https://www.youtube.com/c/TheFACTNews/videos