ਦੇਸ਼-ਦੁਨੀਆ

ਅਨਿਸ਼ਚਿਤਤਾ ਦੀ ਉਦਾਹਰਣ ਹੈ ਅਫ਼ਗਾਨਿਸਤਾਨ ਦਾ ਮੌਜੂਦਾ ਘਟਨਾਕ੍ਰਮ : ਰਾਜਨਾਥ ਸਿੰਘ

ਫੈਕਟ ਸਮਾਚਾਰ ਸੇਵਾ ਜੈਸਲਮੇਰ , ਸਤੰਬਰ 9

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੁਨੀਆ ਵਿਚ ਹਰ ਥਾਂ ਅਨਿਸ਼ਚਿਤਤਾ ਹੈ ਅਤੇ ਅਫ਼ਗਾਨਿਸਤਾਨ ਵਿਚ ਮੌਜੂਦਾ ਘਟਨਾਕ੍ਰਮ ਇਸ ਦਾ ਇਕ ਉਦਾਹਰਣ ਹੈ। ਉਨ੍ਹਾਂ ਸਤ੍ਹਾ ਤੋਂ ਹਵਾ ਵਿਚ ਮਾਰ ਕਰਨ ਵਾਲੀ ਮੱਧ ਦੂਰੀ ਦੀ ਮਿਜ਼ਾਈਲ ਐੱਮ. ਆਰ. ਐੱਸ. ਏ. ਐੱਮ. ਨੂੰ ਭਾਰਤੀ ਹਵਾਈ ਫ਼ੌਜ ਵਿਚ ਸ਼ਾਮਲ ਕਰਨ ਲਈ ਜੈਸਲਮੇਰ ’ਚ ਆਯੋਜਿਤ ਪ੍ਰੋਗਰਾਮ ਵਿਚ ਇਹ ਗੱਲ ਆਖੀ। ਉਨ੍ਹਾਂ ਕਿਹਾ ਕਿ ਚਾਹੇ ਉਹ ਦੱਖਣੀ ਸਾਗਰ ਹੋਵੇ, ਹਿੰਦ ਮਹਾਸਾਗਰ ਖੇਤਰ, ਹਿੰਦ-ਪ੍ਰਸ਼ਾਂਤ ਖੇਤਰ ਜਾਂ ਪੱਛਮੀ ਏਸ਼ੀਆ ਹੋਵੇ, ਹਰ ਥਾਂ ਅਨਿਸ਼ਚਿਤਤਾ ਦੇਖੀ ਜਾ ਸਕਦੀ ਹੈ।

ਉਹਨਾਂ ਕਿਹਾ ਕਿ ਅਫ਼ਗਾਨਿਸਤਾਨ ’ਚ ਮੌਜੂਦਾ ਘਟਨਾਕ੍ਰਮ ਇਸ ਦਾ ਉਦਾਹਰਣ ਹੈ। ਉਨ੍ਹਾਂ ਨੇ ਕਿਹਾ ਕਿ ਗਲੋਬਲ ਦ੍ਰਿਸ਼ ਬਹੁਤ ਤੇਜ਼ੀ ਨਾਲ ਅਤੇ ਅਚਨਚੇਤ ਤਰੀਕੇ ਨਾਲ ਬਦਲ ਰਿਹਾ ਹੈ। ਬਦਲਦੇ ਵਪਾਰ, ਅਰਥਵਿਵਸਥਾ ਦੇ ਨਾਲ-ਨਾਲ ਮੌਜੂਦਾ ਸੁਰੱਖਿਆ ਦ੍ਰਿਸ਼ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਅਜਿਹੀ ਸਥਿਤੀ ਵਿਚ ਸਾਡੀ ਸੁਰੱਖਿਆ ਦੀ ਤਾਕਤ ਅਤੇ ਸਾਡੀ ਆਤਮਨਿਰਭਰਤਾ ਇਕ ਉਪਲੱਬਧੀ ਨਹੀਂ, ਸਗੋਂ ਇਕ ਜ਼ਰੂਰਤ ਹੈ।

More from this section