ਖੇਡ

ਵਰਲਡ ਟੂਰ ਫਾਈਨਲਜ਼ ‘ਚ ਪੀ ਵੀ ਸਿੰਧੂ ਦੀ ਹਾਰ

ਫੈਕਟ ਸਮਾਚਾਰ ਸੇਵਾ ਬਾਲੀ, ਦਸੰਬਰ 5

ਭਾਰਤ ਦੀ ਸਟਾਰ ਸ਼ਟਲਰ ਪੀ.ਵੀ.ਸਿੰਧੂ ਬੀਡਬਲਿਊਐੱਫ ਵਰਲਡ ਟੂਰ ਫਾਈਨਲਜ਼ ਦੇ ਖਿਤਾਬੀ ਮੁਕਾਬਲੇ ਵਿਚ ਦੱਖਣੀ ਕੋਰੀਆ ਦੀ ਆਂ ਸਿਊਂਗ ਕੋਲੋਂ 16-21, 12-21 ਨਾਲ ਹਾਰ ਗਈ ਹੈ। ਮੈਚ ਦੀ ਸ਼ੁਰੂਆਤ ਤੋਂ ਹੀ ਵਿਸ਼ਵ ਦਰਜਾਬੰਦੀ ਵਿੱਚ ਛੇਵੇਂ ਨੰਬਰ ਦੀ ਕੋਰਿਆਈ ਖਿਡਾਰਨ ਭਾਰਤੀ ਸ਼ਟਲਰ ’ਤੇ ਭਾਰੂ ਨਜ਼ਰ ਆਈ।

ਪੀ ਵੀ ਸਿੰਧੂ ਦਾ ਇਸ ਟੂਰਨਾਮੈਂਟ ’ਚ ਇਹ ਤੀਜਾ ਖਿਤਾਬੀ ਮੁਕਾਬਲਾ ਸੀ। ਸਾਲ 2018 ਵਿੱਚ ਉਨ੍ਹਾਂ ਨੇ ਖਿਤਾਬੀ ਜਿੱਤ ਦਰਜ ਕੀਤੀ ਸੀ, ਜੋ ਕਿਸੇ ਭਾਰਤੀ ਦਾ ਪਹਿਲਾ ਮਾਅਰਕਾ ਸੀ।

Visit Facebook Page: https://www.facebook.com/factnewsnet See videos: https://www.youtube.com/c/TheFACTNews/videos