ਪੰਜਾਬ ਦੇ ਸ਼ਾਹੀ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਂਵੀਂ ਦਾ ਦੇਹਾਂਤ

ਫੈਕਟ ਸਮਾਚਾਰ ਸੇਵਾ ਲੁਧਿਆਣਾ , ਸਤੰਬਰ 10

ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀਂ ਦਾ ਦੇਰ ਰਾਤ ਲੁਧਿਆਣਾ ‘ਚ ਦੇਹਾਂਤ ਹੋ ਗਿਆ ਹੈ। ਜਨਾਜੇ ਦੀ ਨਮਾਜ਼ ਅੱਜ ਰਾਤ 8:30 ਵਜੇ ਫੀਲਡ ਗੰਜ ਚੌਕ ਜਾਮਾ ਮਸਜਿਦ ਦੇ ਬਾਹਰ ਅਦਾ ਕੀਤੀ ਜਾਵੇਗੀ। ਪੰਜਾਬ ਸ਼ਾਹੀ ਇਮਾਮ ਸੀਐਮਸੀ ‘ਚ 12:10 ਵਜੇ ਦੁਨੀਆ ਨੂੰ ਅਲਵਿਦਾ ਕਹਿ ਗਏ। ਕਈ ਦਿਨਾਂ ਤੋਂ ਬੀਮਾਰ ਚਲ ਰਹੇ ਸੀ। ਇਹ ਜਾਣਕਾਰੀ ਉਨ੍ਹਾਂ ਦੇ ਭਰਾ ਹਬੀਬੁਰ ਰਹਿਮਾਨ ਨੇ ਦਿੱਤੀ।

ਸ਼ਾਹੀ ਇਮਾਮ ਦੇ ਅਚਾਨਕ ਦੁਨੀਆ ਛੱਡਣ ਨਾਲ ਉਨ੍ਹਾਂ ਦੇ ਪਰਿਵਾਰ ਤੇ ਮੁਸਲਿਮ ਸਮਾਜ ਨੂੰ ਧੱਕਾ ਲੱਗਾ ਹੈ। ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਵਿਧਾਇਕ ਸੁਰਿੰਦਰ ਡਾਵਰ, ਵਿਧਾਇਕ ਰਾਕੇਸ਼ ਪਾਂਡੇ, ਮੇਅਰ ਬਲਕਾਰ ਸਿੰਘ ਸੰਧੂ ਤੇ ਹੋਰ ਆਗੂਆਂ ਨੇ ਸ਼ਾਹੀ ਇਮਾਮ ਦੇ ਦੇਹਾਂਤ ‘ਤੇ ਸੋਗ ਜਤਾਇਆ ਹੈ।

ਜ਼ਿਕਰਯੋਗ ਹੈ ਕਿ ਸ਼ਾਹੀ ਇਮਾਮ ਨੇ ਫਿਲਮ ਸੁਫਨਾ ਦੇ ਗੀਤ ‘ਕਬੂਲ ਹੈ’ ‘ਚ ਰਸੂਲ ਸ਼ਬਦ ਦਾ ਇਸਤੇਮਾਲ ਕਰਨ ਤੋਂ ਬਾਅਦ ਐਮੀ ਵਿਰਕ ਤੇ ਲੇਖਕ ਜਾਨੀ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਸੀ। ਇਹ ਲੜਕੀ ਜਸਨੂਰ ਨੇ ਰਸੂਲ ਸ਼ਬਦ ‘ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਸੀ ਕਿ ਇਸ ਨਾਲ ਮੁਸਲਿਮ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਆਹਤ ਹੁੰਦੀਆਂ ਹਨ । ਇਸ ਲਈ ਐਮੀ ਵਿਰਕ ਤੇ ਜਾਨੀ ਮਾਫ਼ੀ ਮੰਗਣ। ਜਸਨੂਰ ਨੇ ਇਸ ਦੀ ਸ਼ਿਕਾਇਤ ਜਾਮਾ ਮਸਜਿਦ ਲੁਧਿਆਣਾ ਦੇ ਨਾਇਬ ਮੌਲਾਨਾ ਹਬੀਬ ਉਰ ਰਹਿਮਾਨ ਨੂੰ ਕੀਤੀ ਸੀ।

More from this section