ਚੰਡੀਗੜ੍ਹ

ਸੁਖਨਾ ਝੀਲ ’ਚ ਮਿਲੀਆਂ ਮਰੀਆਂ ਮੱਛੀਆਂ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ, ਅਗਸਤ 8

ਉੱਤਰੀ ਭਾਰਤ ਵਿੱਚ ਪ੍ਰਸਿੱਧ ਸੁਖਨਾ ਝੀਲ ਵਿੱਚ ਮੱਛੀਆਂ ਮਰ ਰਹੀਆਂ ਹਨ। ਮੱਛੀਆਂ ਦੀ ਮੌਤ ਨਾਲ ਜਿੱਥੇ ਝੀਲ ਕੰਢੇ ਬਦਬੂ ਫੈਲ ਰਹੀ ਹੈ। ਉਸ ਦੇ ਨਾਲ ਹੀ ਝੀਲ ’ਤੇ ਸੈਰ ਕਰਨ ਲਈ ਆਉਣ ਵਾਲਿਆਂ ਵਿੱਚ ਦਹਿਸ਼ਤ ਦਾ ਮਾਹੌਲ ਦੇਖਿਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਮਿਲਦੇ ਹੀ ਪਸ਼ੂ ਪਾਲਣ ਵਿਭਾਗ ਨੇ ਮੱਛੀਆਂ ਬਾਹਰ ਕੱਢ ਦਿੱਤੀਆਂ। ਵਿਭਾਗ ਵੱਲੋਂ ਮੱਛੀਆਂ ਦੀ ਮੌਤ ਬਾਰੇ ਜਾਂਚ ਕੀਤੀ ਜਾ ਰਹੀ ਹੈ। ਸੁਖਨਾ ਝੀਲ ’ਤੇ ਰੋਜ਼ਾਨਾ ਹਜ਼ਾਰਾਂ ਲੋਕ ਸੈਰ ਕਰਨ ਅਤੇ ਕਸ਼ਤੀ ਦਾ ਆਨੰਦ ਮਾਨਣ ਲਈ ਆਉਂਦੇ ਹਨ। ਹੁਣ ਤੱਕ ਦੋ ਦਿਨਾਂ ਵਿੱਚ 8 ਮੱਛੀਆਂ ਮਰੀਆਂ ਹੋਈਆਂ ਮਿਲੀਆਂ ਹਨ। ਜਿਸ ਬਾਰੇ ਸੁਖਨਾ ਪੁਲੀਸ ਪੋਸਟ ’ਤੇ ਤਾਇਨਾਤ ਪੁਲੀਸ ਨੇ ਪਸ਼ੂ ਪਾਲਵ ਵਿਭਾਗ ਨੂੰ ਸੂਚਿਤ ਕੀਤਾ। ਪਸ਼ੂ ਪਾਲਣ ਵਿਭਾਗ ਦੇ ਸੰਯੁਕਤ ਸਕੱਤਰ ਡਾ. ਕੰਵਰਜੀਤ ਸਿੰਘ ਨੇ ਦੱਸਿਆ ਕਿ ਮੌਨਸੂਨ ਦੇ ਸੀਜ਼ਨ ਵਿੱਚ ਪਹਾੜੀ ਇਲਾਕੇ ਦਾ ਗੰਦਾ ਪਾਣੀ ਆਉਣ ਕਾਰਨ ਝੀਲ ਦੇ ਪਾਣੀ ’ਚ ਆਕਸੀਜਨ ਦੀ ਭਾਰੀ ਕਮੀ ਹੋ ਜਾਂਦੀ ਹੈ। ਜਿਸ ਕਾਰਨ ਕਈ ਵਾਰ ਮੱਛੀਆਂ ਆਦਿ ਦੀ ਮੌਤ ਹੋ ਜਾਂਦੀ ਹੈ।