ਦੇਸ਼-ਦੁਨੀਆ

ਡੀਸੀਜੀਆਈ ਨੇ ਕੋਵਿਡਸ਼ੀਲਡ ਅਤੇ ਕੋਵੈਕਸੀਨ ਨੂੰ ਮਾਰੀਕਟ ਵਿਕਰੀ ਦੀ ਇਜਾਜ਼ਤ ਦਿੱਤੀ

ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਜਨਵਰੀ 27

ਭਾਰਤ ਦੇ ਡਰੱਗਜ਼ ਕੰਟਰੋਲਰ ਜਨਰਲ (ਡੀਸੀਜੀਆਈ) ਨੇ ਬਾਲਗਾਂ ਨੂੰ ਐਂਟੀ-ਕੋਵਿਡ-19 ਟੀਕੇ ਲਾਉਣ ਲਈ ‘ਕੋਵੀਸ਼ੀਲਡ’ ਤੇ ‘ਕੋਵੈਕਸੀਨ’ ਟੀਕਿਆਂ ਦੀ ਨਿਯਮਤ ਮਾਰਕੀਟ ਵਿਕਰੀ ਦੀ ਇਜਾਜ਼ਤ ਦਿੱਤੀ ਹੈ। ਇਹ ਮਨਜ਼ੂਰੀ ਨਵੇਂ ਡਰੱਗਜ਼ ਅਤੇ ਕਲੀਨਿਕਲ ਟਰਾਇਲ ਨਿਯਮਾਂ 2019 ਦੇ ਤਹਿਤ ਦਿੱਤੀ ਗਈ ਹੈ।

ਇਸ ਫੈਸਲੇ ਨਾਲ ਕੋਵਿਡ-19 ਵਿਰੋਧੀ ਵੈਕਸੀਨ ਕੋਵਿਸ਼ੀਲਡ ਅਤੇ ਕੋਵੈਕਸੀਨ ਨੂੰ ਬਾਜ਼ਾਰ ਵਿਚ ਪੇਸ਼ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ। ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ ਨੇ ਕੋਵਿਸ਼ੀਲਡ ਅਤੇ ਕੋਵੈਕਸੀਨ ਲਈ ਸ਼ਰਤੀਆ ਮਾਰਕੀਟ ਪ੍ਰਵਾਨਗੀ ਦਿੱਤੀ ਹੈ।

Facebook Page: https://www.facebook.com/factnewsnet

See videos:https://www.youtube.com/c/TheFACTNews/videos