ਖੇਡ

ਥਾਮਸ ਕੱਪ ਜੇਤੂ ਬੈਡਮਿੰਟਨ ਟੀਮ ਦੇ ਕੋਚ ਵਿਜੈਦੀਪ ਨੂੰ ਡੀਸੀ ਨੇ ਕੀਤਾ ਸਨਮਾਨਿਤ

ਨੈਸ਼ਨਲ ਚੈਂਪਿਅਨ ਅਭਿਨਵ ਠਾਕੁਰ ਨੂੰ ਡੀਸੀ ਨੇ ਦਿੱਤੇ 21,000 ਰੁਪਏ

ਫੈਕਟ ਸਮਾਚਾਰ ਸੇਵਾ

ਜਲੰਧਰ, ਮਈ 28

ਸਾਬਕਾ ਇੰਟਰਨੈਸ਼ਨਲ ਖਿਡਾਰੀ ਅਤੇ 73 ਸਾਲਾਂ ’ਚ ਪਹਿਲੀ ਵਾਰ ਥਾਮਸ ਕੱਪ ਜਿਤਣ ਵਾਲੀ ਭਾਰਤੀ ਬੈਡਮਿੰਟਨ ਟੀਮ ਦੇ ਕੋਚ ਵਿਜੈਦੀਪ ਸਿੰਘ ਅੱਜ ਜਲੰਧਰ ਪੁੱਜੇ। ਇਸ ਦੌਰਾਨ ਡੀ.ਬੀ.ਏ. ਦੇ ਪ੍ਰਧਾਨ ਅਤੇ ਡੀਸੀ ਘਨਸ਼ਿਆਮ ਥੋਰੀ ਨੇ ਵਿਜੈਦੀਪ ਨੂੰ ਸਨਮਾਨਿਤ ਕੀਤਾ ਅਤੇ ਭਾਰਤੀ ਬੈਡਮਿੰਟਨ ਜਗਤ ਵਿੱਚ ਉਨ੍ਹਾਂ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ।

ਡੀਸੀ ਘਨਸ਼ਿਆਮ ਥੋਰੀ ਨੇ ਕਿਹਾ ਕਿ ਥਾਮਸ ਕੱਪ ਦੀ ਜੇਤੂ ਟੀਮ ਨੇ ਪੁਰੀ ਦੁਨਿਆ ਵਿੱਚ ਭਾਰਤੀ ਬੈਡਮਿੰਟਨ ਦੀ ਧਾਕ ਜਮਾਈ ਹੈ। ਇਸਦਾ ਸਿਹਰਾ ਕੋਚ ਵਿਜੈਦੀਪ ਦੀ ਸ਼ਾਨਦਾਰ ਕੌਚਿੰਗ ਅਤੇ ਖਿਡਾਰੀਆਂ ਦੀ ਮਿਹਨਤ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਬੈਡਮਿੰਟਨ ਟੀਮ ਨੇ ਥਾਮਸ ਕੱਪ ਜਿੱਤ ਕੇ ਇਤਿਹਾਸ ਦੀ ਸਿਰਜਨਾ ਕੀਤੀ। ਇਸ ਮੌਕੇ ਕੋਚ ਵਿਜੈਦੀਪ ਸਿੰਘ ਨੇ ਥਾਮਸ ਕੱਪ ਨਾਲ ਜੁੜੇ ਰੋਮਾਂਚਕ ਪਲਾਂ ਨੂੰ ਵੀ ਡੀਸੀ ਘਨਸ਼ਿਆਮ ਥੋਰੀ ਨਾਲ ਸਾਂਝਾ ਕੀਤਾ। ਡੀਸੀ ਨੇ ਨੈਸ਼ਨਲ ਚੈਂਪਿਅਨ (ਅੰਡਰ-19) ਅਭਿਨਵ ਠਾਕੁਰ ਨੂੰ 21,000 ਰੁਪਏ ਦਿੱਤੇ ਅਤੇ ਕਿਹਾ ਕਿ ਭਵਿੱਖ ਵਿੱਚ ਵੀ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਨੇ ਅਭਿਨਵ ਨੂੰ ਖੇਡ ਤੇ ਪੁਰਾ ਫੋਕਸ ਕਰਨ ਲਈ ਕਿਹਾ।

ਡੀਸੀ ਘਨਸ਼ਿਆਮ ਥੋਰੀ ਨਾਲ ਮੁਲਾਕਾਤ ਤੋਂ ਪਹਿਲਾਂ ਕੋਚ ਵਿਜੈਦੀਪ ਸਿੰਘ ਰਾਏਜਾਦਾ ਹੰਸ ਰਾਜ ਸਟੇਡਿਅਮ ਪੁੱਜੇ ਅਤੇ ਖਿਡਾਰਿਆਂ ਨੂੰ ਬੈਡਮਿੰਟਨ ਦੇ ਟਿੱਪਸ ਦਿੱਤੇ। ਕੋਚ ਵਿਜੈਦੀਪ ਸਿੰਘ ਨੇ ਕਿਹਾ ਕਿ ਹੰਸ ਰਾਜ ਸਟੇਡਿਅਮ ’ਚ ਖਿਡਾਰਿਆਂ ਨੂੰ ਦਿੱਤੀਆ ਜਾ ਰਹੀਆਂ ਸੁਵਿਧਾਵਾਂ ਪੂਰੇ ਉੱਤਰੀ ਭਾਰਤ ਵਿੱਚ ਸਭ ਤੋਂ ਵਧੀਆ ਹਨ ਅਤੇ ਇਸ ਲਈ ਡੀ.ਬੀ.ਏ. ਦੀ ਟੀਮ ਵਧਾਈ ਦੀ ਪਾਤਰ ਹੈ। ਵਿਜੈਦੀਪ ਹੰਸ ਰਾਜ ਸਟੇਡਿਅਮ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ। ਇਸ ਮੌਕੇ ਡਿਸਟ੍ਰਰਿਕਟ ਬੈਡਮਿੰਟਨ ਐਸੋਸਿਏਸ਼ਨ ਦੇ ਸਕੱਤਰ ਅਤੇ ਸਾਬਕਾ ਨੈਸ਼ਨਲ ਖਿਡਾਰੀ ਰਿਤਿਨ ਖੰਨਾ ਵੀ ਮੌਜੂਦ ਸਨ।

Facebook Page:https://www.facebook.com/factnewsnet

See videos:https://www.youtube.com/c/TheFACTNews/videos