ਕਿ੍ਰਕਟਰ ਹਰਭਜਨ ਸਿੰਘ ਛੋਟੇ ਪਰਦੇ ’ਤੇ ਹੋਸਟ ਕਰਨਗੇ ਕੁਇਜ਼ ਸ਼ੋਅ

ਫ਼ੈਕ੍ਟ ਸਮਾਚਾਰ ਸੇਵਾ ਜਲੰਧਰ , ਅਗਸਤ 25

ਕ੍ਰਿਕਟ ਦੀ ਦੁਨੀਆ ’ਚ ਟਰਬਨੇਟਰ ਨਾਮ ਨਾਲ ਜਾਣੇ ਜਾਂਦੇ ਹਰਭਜਨ ਸਿੰਘ ਜਲਦ ਛੋਟੇ ਪਰਦੇ ’ਤੇ ਦਿਸਣ ਜਾ ਰਹੇ ਹਨ। ਹਰਭਜਨ ਸਿੰਘ ਜਲਦ ਸ਼ੋਅ ਹੋਸਟ ਕਰਨ ਜਾ ਰਹੇ ਹਨ। ਹਰਭਜਨ ਸਿੰਘ ਇਸ ਸਮੇਂ ਸ਼ੋਅ ਦੀ ਸ਼ੂਟਿੰਗ ’ਚ ਬਿਜ਼ੀ ਹਨ। ਸ਼ੋਅ ਦੀ ਜ਼ਿਆਦਾਤਰ ਸ਼ੂਟਿੰਗ ਪੂਰੀ ਕਰ ਚੁੱਕੇ ਹਨ। ਸ਼ੋਅ ਦਾ ਨਾਮ ਹੈ ‘ਪੰਜਾਬੀਆਂ ਦੀ ਦਾਦਾਗਿਰੀ’। ਇਹ ਇਕ ਕੁਇਜ਼ ਸ਼ੋਅ ਹੋਵੇਗਾ, ਜਿਸ ’ਚ ਹਰਭਜਨ ਸਿੰਘ ਸਵਾਲ ਪੁੱਛਦੇ ਨਜ਼ਰ ਆਉਣਗੇ। ਹਰਭਜਨ ਸਿੰਘ ਤਮਿਲ ਫਿਲਮ ਫ੍ਰੈਂਡਸ਼ਿਪ ’ਚ ਵੀ ਅਦਾਕਾਰੀ ਕਰ ਚੁੱਕੇ ਹਨ। ਮਾਰਚ 2021 ’ਚ ਫਿਲਮ ਦਾ ਟੀਜ਼ਰ ਵੀ ਰਿਲੀਜ਼ ਹੋ ਚੁੱਕਾ ਹੈ। ਹਰਭਜਨ ਸਿੰਘ ਵੱਡੇ ਪਰਦੇ ਦੀ ਦੁਨੀਆ ’ਚ ਵੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ। ਪੰਜਾਬੀ ਐੱਲਬਮ ਕੱਢ ਕੇ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਹਨ। ਕ੍ਰਿਕਟ ਦੇ ਮੈਦਾਨ ’ਚ ਦੇਸ਼ਵਾਸੀਆਂ ਨੇ ਖ਼ੂਬ ਪਿਆਰ ਦਿੱਤਾ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਸ਼ੋਅ ’ਚ ਹਰਭਜਨ ਸਿੰਘ ਨੂੰ ਕਿੰਨਾ ਪਿਆਰ ਮਿਲਦਾ ਹੈ।

ਸਾਲ 2013 ’ਚ ਪੰਜਾਬੀ ਫਿਲਮ ਭਾਜੀ ’ਚ ਹਰਭਜਨ ਸਿੰਘ ਨੂੰ ਗੈਸਟ ਅਪੀਰੈਂਸ ਦੇ ਰੂਪ ’ਚ ਦਿਖਾਇਆ ਗਿਆ ਸੀ। ਉਨ੍ਹਾਂ ਨੇ ਪੁਲਿਸ ਵਾਲੇ ਦਾ ਰੋਲ ਕੀਤਾ ਸੀ। ਹਰਭਜਨ ਸਿੰਘ ਪੰਜਾਬੀ ਐੱਲਬਮ ‘ਇਕ ਸੁਨੇਹਾ’ ’ਚ ਆਪਣੀ ਆਵਾਜ਼ ਦੇ ਚੁੱਕੇ ਹਨ। ਉਹ ਹਾਲ ਹੀ ’ਚ ਤਮਿਲ ਫਿਲਮ ’ਚ ਵੀ ਅਦਾਕਾਰੀ ਕਰ ਚੁੱਕੇ ਹਨ।

ਹਰਭਜਨ ਸਿੰਘ ਪੰਜਾਬੀ ਫਿਲਮ ਤੋਂ ਬਾਅਦ ਤਮਿਲ ਫਿਲਮ ’ਚ ਅਦਾਕਾਰੀ ਕਰਦੇ ਦਿਖਾਈ ਦੇਣਗੇ। ਇਸ ਫਿਲਮ ਤੋਂ ਉਹ ਡੈਬਿਊ ਕਰਨ ਜਾ ਰਹੇ ਹਨ। ਮਾਰਚ 2021 ’ਚ ਫਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਫਿਲਮ ’ਚ ਹਰਭਜਨ ਸਿੰਘ ਪੰਜਾਬ ਤੋਂ ਤਾਲੁਕ ਰੱਖਣ ਵਾਲੇ ਇੰਜੀਨੀਅਰਿੰਗ ਸਟੂਡੈਂਟਸ ਦਾ ਰੋਲ ਨਿਭਾਉਂਦੇ ਦਿਸਣਗੇ।

ਹਰਭਜਨ ਸਿੰਘ ਦੇ ਦੋਸਤ ਵਿਕਰਮ ਸਿੱਧੂ ਨੇ ਕਿਹਾ ਕਿ ਹਰਭਜਨ ਸਿੰਘ ਸ਼ੋਅ ਹੋਸਟ ਕਰਨ ਜਾ ਰਹੇ ਹਨ। ਇਹ ਇਕ ਕੁਇਜ਼ ਸ਼ੋਅ ਹੈ, ਜਿਸ ’ਚ ਹਰਭਜਨ ਸਿੰਘ ਸਵਾਲ ਪੁੱਛਦੇ ਨਜ਼ਰ ਆਉਣਗੇ। ਫਿਲਹਾਲ ਹਰਭਜਨ ਸਿੰਘ ਸ਼ੂਟਿੰਗ ’ਚ ਬਿਜ਼ੀ ਹਨ।

More from this section