ਧਰਮ ਤੇ ਵਿਰਸਾ

ਵੈਸ਼ਨੂ ਦੇਵੀ ਯਾਤਰਾ ‘ਤੇ ਆਉਣ ਵਾਲੇ ਸ਼ਰਧਾਲੂਆਂ ਲਈ ਕੋਵਿਡ ਜਾਂਚ ਰਿਪੋਰਟ ਲਾਜ਼ਮੀ

ਫੈਕਟ ਸਮਾਚਾਰ ਸੇਵਾ ਜੰਮੂ, ਦਸੰਬਰ 5

ਵੈਸ਼ਨੂ ਦੇਵੀ ਦੀ ਯਾਤਰਾ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਕੋਵਿਡ ਟੈਸਟ ਰਿਪੋਰਟ ਦੀ ਸ਼ਰਤ ਲਾਜ਼ਮੀ ਕਰ ਦਿੱਤੀ ਗਈ ਹੈ। ਲਿਹਾਜ਼ਾ ਯਾਤਰੂਆਂ ਨੂੰ ਕੋਵਿਡ ਨੈਗੇਟਿਵ ਟੈਸਟ ਰਿਪੋਰਟ ਨਾਲ ਲੈ ਕੇ ਆਉਣੀ ਹੋਵੇਗੀ। ਕੱਟੜਾ ਸਮੇਤ ਹੋਰਨਾਂ ਥਾਵਾਂ ’ਤੇ ਸ਼ਰਧਾਲੂਆਂ ਦੀ ਜਾਂਚ ਜਾਰੀ ਹੈ, ਪਰ ਹੁਣ ਇਹ ਸ਼ਰਤ ਵੀ ਲਾਗੂ ਕਰ ਦਿੱਤੀ ਗਈ ਹੈ।

ਵੈਸ਼ਨੂ ਦੇਵੀ ਦੇ ਦਰਸ਼ਨਾਂ ਲਈ ਆਏ ਯਾਤਰੀਆਂ ’ਚੋਂ ਕਰੋਨਾ ਪਾਜ਼ੇਟਿਵ ਨਿਕਲਣ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਸ਼ਨਿੱਚਰਵਾਰ ਨੂੰ ਵੀ 48 ਤੋਂ ਵਧ ਸ਼ਰਧਾਲੂ ਕਰੋਨਾ ਪਾਜ਼ੇਟਿਵ ਨਿਕਲੇ ਸਨ।