ਚੰਡੀਗੜ੍ਹ ’ਚ ਗਰਭਵਤੀ ਔਰਤਾਂ ਲਈ ਕੋਵਿਡ-19 ਟੀਕਾਕਰਨ ਸ਼ੁਰੂ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ, ਜੁਲਾਈ 14

ਚੰਡੀਗੜ੍ਹ ਵਿੱਚ ਹੁਣ ਗਰਭਵਤੀ ਔਰਤਾਂ ਨੂੰ ਵੀ ਕੋਵਿਡ-19 ਤੋਂ ਬਚਾਅ ਦੇ ਲਈ ਟੀਕਾਕਰਨ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਅੱਜ ਪਹਿਲੀ ਗਰਭਵਤੀ ਔਰਤ ਨੂੰ ਹੈਲਥ ਐਂਡ ਵੈੱਲਨੈੱਸ ਸੈਂਟਰ ਸੈਕਟਰ-35 ਵਿੱਚ ਇਹ ਟੀਕਾ ਲਗਾਇਆ ਗਿਆ।

ਸ਼ਹਿਰ ਵਿੱਚ ਕੋਵਿਡ-19 ਦੇ ਅੱਜ ਸਿਰਫ਼ ਦੋ ਕੇਸ ਹੀ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਇੱਕ ਮਰੀਜ਼ ਸੈਕਟਰ-32 ਅਤੇ ਦੂਸਰਾ ਸੈਕਟਰ-42 ਦਾ ਵਸਨੀਕ ਹੈ। ਪਹਿਲਾਂ ਤੋਂ ਹੀ ਘਰਾਂ ਵਿੱਚ ਇਕਾਂਤਵਾਸ ’ਤੇ ਚੱਲ ਰਹੇ 19 ਮਰੀਜ਼ਾਂ ਨੂੰ ਅੱਜ ਸਿਹਤਯਾਬ ਹੋਣ ਉਪਰੰਤ ਡਿਸਚਾਰਜ ਕਰ ਦਿੱਤਾ ਗਿਆ ਅਤੇ ਅੱਜ ਕਰੋਨਾ ਨਾਲ ਕਿਸੇ ਵੀ ਮਰੀਜ਼ ਦੀ ਮੌਤ ਹੋਣ ਦਾ ਸਮਾਚਾਰ ਵੀ ਨਹੀਂ ਹੈ। ਸ਼ਹਿਰ ਵਿੱਚ ਇਸ ਸਮੇਂ ਕਰੋਨਾ ਮਰੀਜ਼ਾਂ ਦਾ ਕੁੱਲ ਅੰਕੜਾ ਘੱਟ ਕੇ 77 ਰਹਿ ਗਿਆ ਹੈ।

More from this section