ਪੰਜਾਬ

ਐਂਟੀ ਮਲੇਰੀਆ ਗਤੀਵਿਧੀਆਂ ਤਹਿਤ ਫੌਗਿੰਗ ਕਰਵਾਈ

ਫ਼ੈਕ੍ਟ ਸਮਾਚਾਰ ਸੇਵਾ
ਬਰਨਾਲਾ,  ਜੂਨ 16
ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ ਅਧੀਨ ਐਂਟੀ ਮਲੇਰੀਆ ਮਹੀਨੇ ਦੀਆਂ ਗਤੀਵਿਧੀਆਂ ਅਧੀਨ ਸ਼ਹਿਰ ਦੇ ਵੱਖ ਵੱਖ ਪ੍ਰਬੰਧਕੀ ਤੇ ਰਿਹਾਇਸ਼ੀ ਖੇਤਰ ਵਿੱਚ ਮੱਛਰਾਂ ਦੇ ਖਾਤਮੇ ਲਈ ਫੌਗਿੰਗ ਕਰਵਾਈ ਗਈ। ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਜ਼ਿਲਾ ਪ੍ਰਬੰਧਕੀ ਹਸਪਤਾਲ ਅੰਦਰ, ਸਿਵਲ ਹਸਪਤਾਲ ਬਰਨਾਲਾ, ਹੰਡਿਆਇਆ ਰੋਡ ਸਥਿਤ ਰਿਹਾਇਸ਼ੀ ਖੇਤਰ ਵਿੱਚ ਫੌਗਿੰਗ ਕਰਵਾਈ ਗਈ ਹੈ। ਡਾ. ਅਰਮਾਨਦੀਪ ਸਿੰਘ ਅਤੇ ਗੁਰਮੇਲ ਸਿੰਘ ਢਿੱਲੋਂ ਹੈਲਥ ਇੰਸਪੈਕਟਰ ਨੇ ਦੱਸਿਆ ਕਿ ਮਲੇਰੀਆ ਤੋਂ ਬਚਾਅ ਲਈ  ਪੂਰੀਆਂ ਬਾਹਾਂ ਦੇ ਕੱਪੜੇ ਪਾਉਣੇ ਚਾਹੀਦੇ ਹਨ, ਮੱਛਰਦਾਨੀ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਜ਼ਿਆਦਾ ਦਿਨ ਪਾਣੀ ਖੜਾ ਨਹੀਂ ਰਹਿਣ ਦੇਣਾ ਚਾਹੀਦਾ। ਉਨਾਂ ਦੱਸਿਆ ਕਿ ਆਉਦੇ ਦਿਨੀਂ ਵੀ ਫੌਗਿੰਗ ਕਰਵਾਈ ਜਾਵੇਗੀ।  ਇਸ ਮੌਕੇ ਗਣੇਸ਼ ਦੱਤ ਅਤੇ ਮਿੱਠੂ ਸਿੰਘ ਐਮ.ਪੀ.ਐਚ.ਡਬਲਿਊ ਗੁਲਾਬ ਸਿੰਘ ਇੰਸੈਕਟ ਕੁਲੈਟਰ ਅਤੇ ਬਰੀਡਿੰਗ ਚੈਕਰ ਆਦਿ ਹਾਜ਼ਰ ਸਨ।