ਦੇਸ਼-ਦੁਨੀਆ

ਦਿੱਲੀ-ਐਨਸੀਆਰ ‘ਚ ਮੁੜ ਵਧੀ CNG ਦੀ ਕੀਮਤ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਮਈ 15

ਦਿੱਲੀ-ਐਨਸੀਆਰ ਵਿੱਚ ਇੱਕ ਵਾਰ ਮੁੜ CNG ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਹੁਣ ਗਾਹਕਾਂ ਨੂੰ ਪ੍ਰਤੀ ਕਿਲੋ 2 ਰੁਪਏ ਹੋਰ ਦੇਣੇ ਪੈਣਗੇ। ਜਾਣਕਾਰੀ ਮੁਤਾਬਕ ਵਧੀਆਂ ਕੀਮਤਾਂ ਅੱਜ ਯਾਨੀ ਐਤਵਾਰ ਸਵੇਰੇ 6 ਵਜੇ ਤੋਂ ਲਾਗੂ ਹੋ ਗਈਆਂ ਹਨ। ਹੁਣ ਦਿੱਲੀ ਵਿੱਚ ਸੀਐਨਜੀ 73.61 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਉਪਲਬਧ ਹੋਵੇਗੀ।

ਇੰਦਰਪ੍ਰਸਥ ਗੈਸ ਲਿਮਟਿਡ ਤੋਂ ਮਿਲੀ ਜਾਣਕਾਰੀ ਮੁਤਾਬਕ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ‘ਚ CNG ਦੀ ਕੀਮਤ 76.17 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਮੁਜ਼ੱਫਰਨਗਰ, ਮੇਰਠ ਅਤੇ ਸ਼ਾਮਲੀ ਵਿੱਚ ਅੱਜ ਸਵੇਰ ਤੋਂ ਸੀਐਨਜੀ ਪ੍ਰਤੀ ਕਿਲੋਗ੍ਰਾਮ ਲਈ 80.84 ਰੁਪਏ ਦੇਣੇ ਹੋਣਗੇ। ਗੁਰੂਗ੍ਰਾਮ ਵਿੱਚ ਸੀਐਨਜੀ 81.94 ਰੁਪਏ ਵਿੱਚ ਉਪਲਬਧ ਹੋਵੇਗੀ, ਜਦੋਂ ਕਿ ਰੇਵਾੜੀ ਵਿੱਚ, ਸੀਐਨਜੀ 84.07 ਰੁਪਏ ਪ੍ਰਤੀ ਕਿਲੋਗ੍ਰਾਮ ਵਿੱਚ ਉਪਲਬਧ ਹੋਵੇਗੀ। ਕਰਨਾਲ ਅਤੇ ਕੈਥਲ ਵਿੱਚ ਸੀਐਨਜੀ ਦੀ ਕੀਮਤ 82.27 ਰੁਪਏ ਹੋਵੇਗੀ। ਕਾਨਪੁਰ, ਫਤਿਹਪੁਰ ਅਤੇ ਹਮੀਰਪੁਰ ਵਿੱਚ ਪ੍ਰਤੀ ਕਿਲੋ ਸੀਐਨਜੀ ਲਈ 85.40 ਰੁਪਏ ਦੇਣੇ ਪੈਣਗੇ।

Facebook Page:https://www.facebook.com/factnewsnet

See videos:https://www.youtube.com/c/TheFACTNews/videos