ਵਿਦੇਸ਼

ਚੀਨ ਨੇ ਤਾਇਵਾਨ ਵੱਲ ਭੇਜੇ 39 ਲੜਾਕੂ ਜਹਾਜ਼

ਫੈਕਟ ਸਮਾਚਾਰ ਸੇਵਾ
ਤਾਈਪੇ , ਜਨਵਰੀ 24

ਚੀਨ ਨੇ ਤਾਇਵਾਨ ਵੱਲ 39 ਲੜਾਕੂ ਜਹਾਜ਼ ਭੇਜੇ ਹਨ। ਇਸ ਸਾਲ ਚੀਨ ਵੱਲੋਂ ਤਾਇਵਾਨ ਵੱਲ ਭੇਜਿਆ ਗਿਆ ਲੜਾਕੂ ਜਹਾਜ਼ਾਂ ਦਾ ਇਹ ਸਭ ਤੋਂ ਵੱਡਾ ਜੱਥਾ ਹੈ। ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਚੀਨ ਵੱਲੋਂ ਭੇਜੇ ਗਏ ਜਹਾਜ਼ਾਂ ‘ਚ 24 ‘ਜੇ-16 ਲੜਾਕੂ ਜਹਾਜ਼’ ਅਤੇ 10 ‘ਜੇ-10 ਏਅਰਕ੍ਰਾਫਟ’, ਹੋਰ ਸਹਾਇਕ ਜਹਾਜ਼ ਅਤੇ ‘ਇਲੈਕਟ੍ਰਾਨਿਕ’ ਲੜਾਕੂ ਜਹਾਜ਼ ਸਨ। ਤਾਇਵਾਨ ਦੀ ਹਵਾਈ ਸੈਨਾ ਨੇ ਵੀ ਇਸ ਗਤੀਵਿਧੀ ਦਾ ਪਤਾ ਲੱਗਣ ‘ਤੇ ਤੁਰੰਤ ਆਪਣੇ ਜਹਾਜ਼ਾਂ ਨੂੰ ਰਵਾਨਾ ਕੀਤਾ ਅਤੇ ਪੀਪਲਜ਼ ਲਿਬਰੇਸ਼ਨ ਆਰਮੀ (ਚੀਨ) ਦੇ ਜਹਾਜ਼ਾਂ ‘ਤੇ ਹਵਾਈ ਰੱਖਿਆ ਰਾਡਾਰ ਪ੍ਰਣਾਲੀ ਨਾਲ ਨਜ਼ਰ ਰੱਖੀ।

ਤਾਇਵਾਨ ਦੀ ਸਰਕਾਰ ਪਿਛਲੇ ਡੇਢ ਸਾਲ ਤੋਂ ਇਸ ਸਬੰਧ ਵਿਚ ਨਿਯਮਿਤ ਤੌਰ ‘ਤੇ ਅੰਕੜੇ ਜਾਰੀ ਕਰ ਰਹੀ ਹੈ। ਉਹਨਾਂ ਮੁਤਾਬਕ ਉਦੋਂ ਤੋਂ ਚੀਨੀ ਪਾਇਲਟ ਲਗਭਗ ਰੋਜ਼ਾਨਾ ਤਾਇਵਾਨ ਵੱਲ ਉਡਾਣ ਭਰ ਰਹੇ ਹਨ। ਇਸ ਤੋਂ ਪਹਿਲਾਂ ਚੀਨ ਦੇ 56 ਜਹਾਜ਼ਾਂ ਨੇ ਪਿਛਲੇ ਸਾਲ ਅਕਤੂਬਰ ਵਿੱਚ ਤਾਇਵਾਨ ਵੱਲ ਉਡਾਣ ਭਰੀ ਸੀ।

Facebook Page: https://www.facebook.com/factnewsnet

See videos: https://www.youtube.com/c/TheFACTNews/videos