ਵਿਦੇਸ਼

ਕੋਰੋਨਾ ਦੇ ਚਲਦੇ ਚੀਨ ਦੇ ਬੀਜਿੰਗ ‘ਚ ਨਵੀਂ ਟਰੈਵਲ ਪਾਬੰਦੀ ਲਾਗੂ

ਫ਼ੈਕ੍ਟ ਸਮਾਚਾਰ ਸੇਵਾ ਬੀਜਿੰਗ , ਅਗਸਤ 8

ਚੀਨ ‘ਚ ਕੋਰੋਨਾ ਵਾਇਰਸ ਦਾ ਕਹਿਰ ਮੁੜ ਤੋਂ ਵਧਦਾ ਜਾ ਰਿਹਾ ਹੈ। ਲਗਾਤਾਰ ਪਾਬੰਦੀਆਂ ‘ਚ ਇਜਾਫ਼ਾ ਹੋ ਰਿਹਾ ਹੈ। ਹੁਣ ਰਾਜਧਾਨੀ ਬੀਜਿੰਗ ‘ਚ ਨਵੇਂ ਟਰੈਵਲ ਪਾਬੂੰਦੀਆਂ ਨੂੰ ਲਾਗੂ ਕੀਤਾ ਗਿਆ ਹੈ ਤਾਂ ਜੋ ਇਨਫੈਕਸ਼ਨ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਬੀਜਿੰਗ ਇੰਟਰਨੈਸ਼ਨਲ ਫਿਲਮ ਫੈਸਟੀਵਲ ਨੂੰ ਵੀ ਪੋਸਟਪੋਨ ਕਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਚੀਨ ਤੋਂ ਹੀ ਪੂਰੀ ਦੁਨੀਆ ‘ਚ ਕੋਰੋਨਾ ਦਾ ਪ੍ਰਸਾਰ ਹੋਇਆ ਤੇ ਅਜੇ ਤਕ ਇਸ ਵਾਇਰਸ ਦਾ ਖ਼ਾਤਮਾ ਨਹੀਂ ਹੋਇਆ ਹੈ। ਹਾਲਾਂਕਿ, ਵੈਕਸੀਨ ਦੇ ਆ ਜਾਣ ਨਾਲ ਇਸ ਲੜਾਈ ਨਾਲ ਲੜਨ ਲਈ ਲੋਕਾਂ ਨੂੰ ਹਥਿਆਰ ਮਿਲਿਆ ਹੈ। ਅਜੇ ਤਕ ਚੀਨ ਵੀ ਇਸ ਜਾਨਲੇਵਾ ਵਾਇਰਸ ਤੋਂ ਪੂਰੀ ਤਰ੍ਹਾਂ ਉਭਰ ਨਹੀਂ ਪਾਇਆ ਹੈ। ਤੇਜ਼ੀ ਨਾਲ ਡੈਲਟਾ ਸਮੇਤ ਕੋਰੋਨਾ ਦੇ ਕਈ ਵੈਰੀਐਂਟ ਤੇਜ਼ੀ ਨਾਲ ਫੈਲ ਰਹੇ ਹਨ।

ਬੀਜਿੰਗ ‘ਚ ਫੈਲ ਰਹੇ ਡੈਲਟਾ ਵੈਰੀਐਂਟ ਨੂੰ ਧਿਆਨ ‘ਚ ਰੱਖਦਿਆਂ ਹਾਈ ਵਾਇਰਸ ਸੰਚਾਰ ਦਰ ਵਾਲੇ ਖੇਤਰਾਂ ਦੇ ਯਾਤਰੀਆਂ ‘ਤੇ ਪਾਬੰਦੀ ਲਾ ਕੇ ਕੋਰੋਨਾ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਕਈ ਉਪਾਅ ਕੀਤੇ ਗਏ ਹਨ।

ਬੀਜਿੰਗ ਦੇ ਅਧਿਕਾਰੀਆਂ ਨੇ ਕਿਹਾ ਕਿ ਜੋ ਲੋਕ ਅਜੇ ਵੀ ਮੱਧਮ ਤੇ ਉੱਚ ਜੋਖਿਮ ਵਾਲੇ ਖੇਤਰਾਂ ‘ਚ ਹਨ, ਉਨ੍ਹਾਂ ਲਈ ਸਿਹਤ ਕੋਡ ਲਾਗੂ ਕੀਤਾ ਗਿਆ ਹੈ। ਸਿਹਤ ਕੋਡ ਵਾਲਿਆਂ ਨੂੰ ਹੀ ਬੀਜਿੰਗ ਲਈ ਜਾਣ ਵਾਲੇ ਜਹਾਜ਼ਾਂ ਜਾਂ ਟਰੇਨਾਂ ‘ਚ ਚੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਦੌਰਾਨ ਗ੍ਰੀਨ ਹੈਲਥ ਕੋਡ ਲਾਜ਼ਮੀ ਹੋਵੇਗਾ।