ਧਰਮ ਤੇ ਵਿਰਸਾ

ਚਾਰਧਾਮ ਯਾਤਰਾ ਦੌਰਾਨ ਹੁਣ ਤੱਕ 11 ਲੱਖ ਤੋਂ ਵੱਧ ਸ਼ਰਧਾਲੂ ਹੋਏ ਨਤਮਸਤਕ

ਫੈਕਟ ਸਮਾਚਾਰ ਸੇਵਾ

ਦੇਹਰਾਦੂਨ , ਮਈ 28

ਉਤਰਾਖੰਡ ‘ਚ ਸ਼ੁਰੂ ਹੋਈ ਚਾਰਧਾਮ ਯਾਤਰਾ ‘ਚ ਹੁਣ ਤੱਕ 11 ਲੱਖ 52 ਹਜ਼ਾਰ 123 ਸ਼ਰਧਾਲੂ ਦਰਸ਼ਨ ਕਰ ਚੁੱਕੇ ਹਨ।

ਰਾਜ ਆਫ਼ਤ ਪ੍ਰਬੰਧਨ ਕੇਂਦਰ ਵੱਲੋਂ ਅੱਜ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਸ਼ੁੱਕਰਵਾਰ ਰਾਤ 10 ਵਜੇ ਤੱਕ ਸ੍ਰੀ ਬਦਰੀਨਾਥ ਵਿਚ ਕੁੱਲ 3 ਲੱਖ 84 ਹਜ਼ਾਰ 374, ਸ੍ਰੀ ਕੇਦਾਰਨਾਥ ’ਚ 3 ਲੱਖ 67 ਹਜ਼ਾਰ 274, ਸ੍ਰੀ ਹੇਮਕੁੰਟ ਸਾਹਿਬ ਵਿਖੇ 12 ਹਜ਼ਾਰ 252 ਸੰਗਤਾਂ ਪਹੁੰਚੀਆਂ। ਇਸ ਤੋਂ ਇਲਾਵਾ ਬੀਤੀ ਰਾਤ 10 ਵਜੇ ਤੱਕ ਸ੍ਰੀ ਗੰਗੋਤਰੀ ਵਿਚ ਕੁੱਲ 2 ਲੱਖ 20 ਹਜ਼ਾਰ 849, ਸ੍ਰੀ ਗਊਮੁਖ ਵਿਚ 3 ਹਜ਼ਾਰ 396 ਅਤੇ ਸ੍ਰੀ ਯਮੁਨੋਤਰੀ ਧਾਮ ਵਿਚ 1ਲੱਖ 83 ਹਜ਼ਾਰ 978 ਸ਼ਰਧਾਲੂਆਂ ਨੇ ਦਰਸ਼ਨ ਕੀਤੇ ਹਨ।

ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਬਦਰੀਨਾਥ ‘ਚ 3, ਕੇਦਾਰਨਾਥ ‘ਚ ਸ਼ੁੱਕਰਵਾਰ ਨੂੰ ਹਾਈ ਬਲੱਡ ਪ੍ਰੈਸ਼ਰ ਕਾਰਨ 2 ਸ਼ਰਧਾਲੂਆਂ ਦੀ ਮੌਤ ਹੋ ਗਈ। ਸ਼ੁੱਕਰਵਾਰ ਤੱਕ ਕੁੱਲ 93 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ, ਜਿਸ ਵਿਚ ਕੇਦਾਰਨਾਥ ’ਚ ਸਭ ਤੋਂ ਵੱਧ 44 ਮੌਤਾਂ ਹੋਈਆਂ।

Facebook Page:https://www.facebook.com/factnewsnet

See videos:https://www.youtube.com/c/TheFACTNews/videos