ਚੰਡੀਗੜ੍ਹ

ਚੰਡੀਗੜ੍ਹ ਪੁਲਿਸ ਵਲੋਂ ਵੱਖ ਵੱਖ ਥਾਵਾਂ ਤੇ ਦੇਰ ਰਾਤ ਤੱਕ ਕਲੱਬ ਖੋਲ੍ਹਣ ’ਤੇ ਕੇਸ ਦਰਜ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਸਤੰਬਰ 21

ਸੈਕਟਰ 26 ਦੀ ਪੁਲੀਸ ਨੇ ਦੇਰ ਰਾਤ ਤੱਕ ਕਲੱਬ ਖੋਲ੍ਹਣ ਦੇ ਦੋਸ਼ ਹੇਠ ਬੁਲੇਵਰਡ ਕਲੱਬ ਦੇ ਮਾਲਕ ਪੈਰਿਟ ਅਤੇ ਕੈਸ਼ੀਅਰ ਸ਼ਸ਼ੀ ਕੁਮਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਦਾ ਕਹਿਣਾ ਹੈ ਕਿ ਇਨ੍ਹਾਂ ਵਿਅਕਤੀਆਂ ਵੱਲੋਂ ਦੇਰ ਰਾਤ ਤੱਕ ਕਲੱਬ ਖੋਲ੍ਹਿਆ ਗਿਆ ਸੀ।

ਥਾਣਾ ਮੌਲੀ ਜੱਗਰਾਂ ਅਧੀਨ ਪੈਂਦਾ ਕਲਾਗ੍ਰਾਮ ਜੰਗਲ ਬਾਰ ਵੀ ਦੇਰ ਰਾਤ ਤੱਕ ਖੁੱਲ੍ਹਾ ਸੀ। ਪੁਲੀਸ ਨੇ ਕਲਾਗ੍ਰਾਮ ਜੰਗਲ ਬਾਰ ਦੇ ਮਾਲਕ ਸੁਭਾਸ਼ ਨਾਰੰਗ ਅਤੇ ਸੀਈਓ ਸੁਖਲਾਲ ਸੋਨੀ ਖ਼ਿਲਾਫ਼ ਕੇਸ ਦਰਜ ਕਰ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਇੰਡਸਟਰੀਅਲ ਏਰੀਆ ਵਿੱਚ ਸਥਿਤ ਸਨਸ਼ਾਈਨ ਸਪਾ ਸੈਂਟਰ ਵਿੱਚ ਪ੍ਰਸ਼ਾਸਨ ਵੱਲੋਂ ਲਾਈ ਪਾਬੰਦੀ ਦੇ ਬਾਵਜੂਦ ਗਾਹਕਾਂ ਨੂੰ ਹੁੱਕਾ ਸਪਲਾਈ ਕੀਤਾ ਗਿਆ ਜਿਸ ’ਤੇ ਥਾਣਾ ਇੰਡਸਟਰੀਅਲ ਏਰੀਆ ਦੀ ਪੁਲੀਸ ਨੇ ਨਵੀਨ ਕਾਂਸਲ ਖ਼ਿਲਾਫ਼ ਕੇਸ ਦਰਜ ਕੀਤਾ।

ਜਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਨੇ ਸ਼ਹਿਰ ਵਿਚਲੇ ਕਲੱਬਾਂ ਅਤੇ ਹੋਟਲਾਂ ਨੂੰ ਰਾਤ 12 ਵਜੇ ਤੱਕ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਹੋਈ ਹੈ। 12 ਵਜੇ ਤੋਂ ਬਾਅਦ ਕਲੱਬ ਖੋਲ੍ਹਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।