ਚੰਡੀਗੜ੍ਹ ਜ਼ਿਲ੍ਹਾ ਅਦਾਤਲ ‘ਚ 30 ਜੂਨ ਤਕ ਗਰਮੀਆਂ ਦੀਆਂ ਛੁੱਟੀਆਂ, ਸਿਰਫ਼ ਵੱਡੇ ਕੇਸਾਂ ਦੀ ਹੋਵੇਗੀ ਸੁਣਵਾਈ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 17

ਚੰਡੀਗੜ੍ਹ ਸੈਕਟਰ-43 ਸਥਿਤ ਜ਼ਿਲ੍ਹਾ ਅਦਾਲਤ ‘ਚ ਅੱਜ ਤੋਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋ ਗਈਆਂ ਹਨ। ਅਜਿਹੇ ‘ਚ 30 ਜੂਨ ਤਕ ਸਿਰਫ਼ ਵੱਡੇ ਕੇਸਾਂ ਦੀ ਹੀ ਸੁਣਵਾਈ ਜਾਂ ਫਿਰ ਬਹਿਸ ਹੋਵੇਗੀ। ਇਕ ਜੂਨ ਤੋਂ ਸਿਵਲ ਕੋਰਟ ‘ਚ ਛੁੱਟੀਆਂ ਸਨ ਤੇ ਅੱਜ ਤੋਂ ਕ੍ਰਿਮੀਨਲ ਕੋਰਟ ਵੀ ਬੰਦ ਹੋ ਗਿਆ ਹੈ। ਅਦਾਲਤ ‘ਚ ਇਸ ਸਮੇਂ ਰੈਮਡੇਸਿਵਿਰ, ਕੋਠੀ ਕੇਸ ਤੇ ਚੰਡੀਗੜ੍ਹ ਪੁਲਿਸ ਤੋਂ ਸਸਪੈਂਡ ਐੱਸਐੱਚਓ ਜਸਵਿੰਦਰ ਕੌਰ ਖ਼ਿਲਾਫ਼ ਟਰਾਇਲ ਚਲਣ ਤੋਂ ਇਲਾਵਾ ਐੱਨਡੀਪੀਐੱਸ ‘ਚ 50 ਤੋਂ ਜ਼ਿਆਦਾ ਕੇਸ ਅਜਿਹੇ ਹਨ ਜਿਨ੍ਹਾਂ ‘ਚ ਅਜੇ ਫ਼ੈਸਲਾ ਹੋਣਾ ਹੈ ਜਾਂ ਜਿਨ੍ਹਾਂ ਦੀ ਸੁਣਵਾਈ ਹੋਣੀ ਹੈ।

ਸਿਵਲ ਕੋਰਟ ‘ਚ ਵੀ ਰੋਜ਼ ਦੇ ਕਰੀਬ 40 ਤੋਂ ਜ਼ਿਆਦਾ ਕੇਸ ਆਉਂਦੇ ਹਨ ਪਰ ਉਨ੍ਹਾਂ ‘ਚ ਵੀ ਸੁਣਵਾਈ ਨਹੀਂ ਹੋ ਰਹੀ ਹੈ। 30 ਜੂਨ ਤਕ ਜ਼ਿਲ੍ਹਾ ਅਦਾਲਤ ‘ਚ ਜੇ ਕੋਈ ਵੱਡਾ ਕੇਸ ਆਉਂਦਾ ਹੈ ਤਾਂ ਉਸ ਨੂੰ ਡਿਊਟੀ ਮਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਨਾ ਪਵੇਗਾ। ਸੂਤਰਾਂ ਮੁਤਾਬਿਕ ਇਨ੍ਹਾਂ ਕੇਸਾਂ ‘ਚ ਸੁਣਵਾਈ ਤੋਂ ਇਲਾਵਾ ਤਰੀਕ ਹੀ ਪਾਈ ਜਾਵੇਗੀ। ਜੁਲਾਈ ਤੋਂ ਕੋਰਟ ‘ਚ ਫਿਰ ਤੋਂ ਸੁਚਾਰ ਰੂਪ ਤੋਂ ਕਾਰਜ ਪ੍ਰਣਾਲੀ ਚਲਣੀ ਸ਼ੁਰੂ ਹੋ ਜਾਵੇਗੀ। ਛੁੱਟੀਆਂ ਦੌਰਾਨ ਬੇਲ ਦੇਣਾ, ਗ੍ਰਿਫ਼ਤਾਰ ਕੀਤੇ ਹੋਏ ਮੁਲਜ਼ਮ ਨੂੰ 24 ਘੰਟਿਆਂ ‘ਚ ਪੇਸ਼ ਕਰਨਾ, ਸਜ਼ਾ ਦੇਣਾ ਵਰਗੇ ਕੇਸ ਨੂੰ ਹੀ ਡਿਊਟੀ ਮਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।

More from this section