ਪੰਜਾਬ

ਜਿਲ੍ਹਾ ਯੋਜਨਾ ਬੋਰਡ ਮੋਹਾਲੀ ਦੇ ਚੇਅਰਮੈਨ ਵੱਲੋਂ ਮੀਟਿੰਗ ਕਰ ਸੁਣੀਆ ਲੋਕਾਂ ਦੀਆਂ ਮੁਸ਼ਕਿਲਾਂ

ਫੈਕਟ ਸਮਾਚਾਰ ਸੇਵਾ
ਐਸ.ਏ.ਐਸ ਨਗਰ, ਦਸੰਬਰ 8

ਜਿਲ੍ਹਾ ਯੋਜਨਾ ਬੋਰਡ ਮੋਹਾਲੀ ਦੇ ਚੇਅਰਮੈਨ ਵਿਜੈ ਸ਼ਰਮਾ ਟਿੰਕੂ ਜਿਲ੍ਹਾ ਯੋਜਨਾ ਬੋਰਡ ਮੋਹਾਲੀ ਦੇ ਆਪਣੇ ਸਥਾਨਕ ਦਫਤਰ ਵਿੱਚ ਹਫਤਾਵਾਰੀ ਰੱਖੀ ਪਬਲਿਕ ਮੀਟਿੰਗ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਓਹਨਾ ਇਲਾਕੇ ਦੇ ਪੰਚਾ ਸਰਪੰਚਾ, ਯੂਥ ਕਲੱਬਾਂ ਦੇ ਨੁਮਾਇੰਦੇ ਅਤੇ ਮੋਹਤਵਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀਆਂ ਭੇੜੀਆ ਅਲਾਮਤਾਂ ਤੋਂ ਬਚਾਉਣ ਲਈ ਵਿਧਾਨ ਸਭਾ ਹਲਕਾ ਖਰੜ ਦੇ ਹਰ ਪਿੰਡਾਂ ਵਿੱਚ ਖੇਡ ਕਿੱਟਾਂ ਵੰਡੀਆਂ ਜਾ ਰਹੀਆਂ ਹਨ ਤਾਂ ਜ਼ੋ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ ।

ਓਹਨਾ ਕਿਹਾ ਕਿ ਨੋਜਵਾਨ ਪੀੜੀ ਸਾਡਾ ਸਰਮਾਇਆ ਹਨ ਅਤੇ ਇਸਨੂੰ ਸੰਭਾਲਣ ਲਈ ਉਹ ਯਤਨਸ਼ੀਲ ਹਨ। ਇਸ ਮੌਕੇ ਬੇਰੋਜਗਾਰ ਨੌਜਵਾਨਾਂ ਨੇ ਪੰਜਾਬ ਸਰਕਾਰ ਦੁਆਰਾ ਨੌਕਰੀਆਂ ਲਈ ਮੰਗ ਪੱਤਰ ਵੀ ਚੇਅਰਮੈਨ ਨੂੰ ਸੌਂਪੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜਵੰਤ ਰਾਏ ਸ਼ਰਮਾ ਮੈਂਬਰ ਗ਼ਊ ਸੇਵਾ ਕਮਿਸ਼ਨ ਪੰਜਾਬ , ਪ੍ਰੇਮ ਕੁਮਾਰ ਉਪ ਅਕੜਾ ਸਲਾਹਕਾਰ ਮੋਹਾਲੀ , ਸੁਖਦੀਪ ਸਿੰਘ ਸਾਬਕਾ ਐਕਸਾਈਜ਼ ਕਮਿਸ਼ਨਰ, ਪੁਸ਼ਪਿੰਦਰ ਸ਼ਰਮਾ ਡਾਇਰੈਕਟਰ ਖਾਦੀ ਬੋਰਡ, ਕੁਲਦੀਪ ਸਿੰਘ ਓਇੰਦ ਪੀ ਏ ਟੂ ਚੇਅਰਮੈਨ, ਦਰਸ਼ਨ ਸਿੰਘ ਸੰਧੂ , ਹਰਵਿੰਦਰ ਦੁਸਾਰਨਾ,ਅਮਰੀਕ ਸਿੰਘ ਮਟੋਰ , ਲਵਲੀਨ ਸਿੰਘ , ਪਹਿਲਇੰਦਰ ਸਿੰਘ , ਬੇਅੰਤ ਸਿੰਘ , ਸੁੱਖਵਿੰਦਰ ਸਿੰਘ, ਬਾਬੂ ਰਾਮ ਰੋਪੜ ਆਦਿ ਹਾਜ਼ਰ ਸਨ।