ਕਾਰਸਟਨ ਵਾਰਹੋਮ ਨੇ ਟੋਕੀਓ ਓਲੰਪਿਕ ’ਚ ਬਣਾਇਆ ਵਿਸ਼ਵ ਰਿਕਾਰਡ

ਫ਼ੈਕ੍ਟ ਸਮਾਚਾਰ ਸੇਵਾ ਟੋਕੀਓ , ਅਗਸਤ 3

ਨਾਰਵੇ ਦੇ ਕਾਰਸਟਨ ਵਾਰਹੋਮ ਨੇ ਟੋਕੀਓ ਓਲੰਪਿਕ ’ਚ ਪੁ੍ਰਸ਼ਾਂ ਦੀ 400 ਮੀਟਰ ਅੜਿੱਕਾ ਦੌੜ ’ਚ ਵਿਸ਼ਵ ਰਿਕਾਰਡ ਦੇ ਨਾਲ ਸੋਨ ਤਮਗ਼ਾ ਜਿੱਤਿਆ। ਦੋ ਵਾਰ ਦੇ ਵਿਸ਼ਵ ਚੈਂਪੀਅਨ ਨੇ ਫ਼ਾਈਨਲ ’ਚ 45.94 ਸਕਿੰਟ ਦਾ ਸਮਾਂ ਕੱਢਿਆ। ਇਸ ਦੌੜ ਨੂੰ ਪੂਰੀ ਕਰਨ ਵਾਲੇ 7 ’ਚੋਂ 6 ਦੌੜਾਕਾਂ ਨੇ ਖੇਤਰੀ ਜਾਂ ਰਾਸ਼ਟਰੀ ਰਿਕਾਰਡ ਬਣਾਇਆ। ਵਾਰਹੋਮ ਨੇ ਇਸ ਤੋਂ ਪਹਿਲਾਂ ਇਕ ਜੁਲਾਈ ਨੂੰ ਓਸਲੋ ’ਚ 46.70 ਸਕਿੰਟ ਦੇ ਨਾਲ ਵਿਸ਼ਵ ਰਿਕਾਰਡ ਬਣਾਇਆ ਸੀ ਤੇ ਹੁਣ ਉਨ੍ਹਾਂ ਨੇ ਆਪਣੇ ਇਸ ਰਿਕਾਰਡ ’ਚ ਸੁਧਾਰ ਕੀਤਾ ਹੈ।

ਅਮਰੀਕਾ ਦੇ ਰਾਈ ਬੇਂਜਾਮਿਨ ਨੇ 46.17 ਸਕਿੰਟ ਦੇ ਨਾਲ ਚਾਂਦੀ ਤੇ ਬ੍ਰਾਜ਼ੀਲ ਦੇ ਐਲਿਸਨ ਡੋਸ ਸਾਂਤੋਸ ਨੇ ਕਾਂਸੀ ਤਮਗ਼ਾ ਜਿੱਤਿਆ। ਇਸ ਤੋਂ ਪਹਿਲਾਂ ਮਹਿਲਾਵਾਂ ਦੀ ਹਾਈ ਜੰਪ ’ਚ ਜਰਮਨੀ ਦੀ ਮਲਾਇਕਾ ਮਿਹਾਮਬੋ ਨੇ ਆਪਣੀ ਆਖ਼ਰੀ ਕੋਸ਼ਿਸ਼ ’ਚ 7 ਮੀਟਰ ਦਾ ਜੰਪ ਲਾ ਕੇ ਸੋਨ ਤਮਗ਼ਾ ਜਿੱਤਿਆ। ਉਨ੍ਹਾਂ ਨੇ ਅਮਰੀਕਾ ਦੀ ਬ੍ਰਿਟਨੀ ਰੀਸ ਨੂੰ ਪਿੱਛੇ ਛੱਡਿਆ। ਰੀਸ ਨੇ ਲੰਡਨ 2012 ’ਚ ਸੋਨ ਤਮਗ਼ਾ ਜਿੱਤਿਆ ਸੀ ਪਰ ਰੀਓ ਤੋਂ ਬਾਅਦ ਉਨ੍ਹਾਂ ਨੂੰ ਟੋਕੀਓ ’ਚ ਵੀ ਚਾਂਦੀ ਦੇ ਤਮਗ਼ੇ ਨਾਲ ਸਬਰ ਕਰਨਾ ਪਿਆ।

   

More from this section