ਦੇਸ਼-ਦੁਨੀਆ

ਦਿੱਲੀ ਦੇ ਜਹਾਂਗੀਰਪੁਰੀ ’ਚ ਚਲੇ ਬੁਲਡੋਜ਼ਰ, SC ਨੇ ਕਾਰਵਾਈ ’ਤੇ ਲਗਾਈ ਰੋਕ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਅਪ੍ਰੈਲ 20

ਦਿੱਲੀ ਦੇ ਹਿੰਸਾ ਪ੍ਰਭਾਵਿਤ ਜਹਾਂਗੀਰਪੁਰ ਇਲਾਕੇ ’ਚ ਹਨੂੰਮਾਨ ਜਯੰਤੀ ਸ਼ੋਭਾ ਯਾਤਰਾ ਦੌਰਾਨ ਫਿਰਕੂ ਹਿੰਸਾ ਫੈਲੀ ਸੀ, ਉੱਥੇ ਹੀ ਦਿੱਲੀ ਨਗਰ ਨਿਗਮ (MCD) ਨੇ ਅੱਜ ਇਸ ਖ਼ਿਲਾਫ਼ ਕਾਰਵਾਈ ਕੀਤੀ। ਮੁਹਿੰਮ ਤੋਂ ਪਹਿਲਾਂ ਵੱਡੀ ਗਿਣਤੀ ’ਚ ਪੁਲਸ ਅਤੇ ਨੀਮ ਫ਼ੌਜੀ ਬਲਾਂ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਮੇਅਰ ਰਾਜਾ ਇਕਬਾਲ ਸਿੰਘ ਨੇ ਇਸ ਕਾਰਵਾਈ ਨੂੰ ਨਿਯਮਿਤ ਮੁਹਿੰਮ ਕਰਾਰ ਦਿੱਤਾ ਹੈ। ਜਹਾਂਗੀਰਪੁਰ ’ਚ ਹਿੰਸਾ ਵਾਲੀ ਥਾਂ ’ਤੇ ਗੈਰ-ਕਾਨੂੰਨੀ ਜਾਇਦਾਦਾਂ ਅਤੇ ਕਬਜ਼ੇ ’ਤੇ ਐੱਮ. ਸੀ. ਡੀ. ਨੇ ਬੁਲਡੋਜ਼ਰ ਚਲਾਏ ਹਨ।

ਜਾਣਕਾਰੀ ਮੁਤਾਬਕ ਐੱਮ. ਸੀ. ਡੀ. ਨੇ ਕਰੀਬ 9 ਬੁਲਡੋਜ਼ਰ ਇਲਾਕੇ ’ਚ ਪਹੁੰਚੇ ਹਨ ਅਤੇ ਕਬਜ਼ਿਆਂ ਨੂੰ ਹਟਾਇਆ ਗਿਆ। ਹਾਲਾਂਕਿ ਦਿੱਲੀ ਨਗਰ ਨਿਗਮ ਵਲੋਂ ਕਬਜ਼ਿਆ ਖ਼ਿਲਾਫ ਚਲਾਏ ਜਾ ਰਹੀ ਮੁਹਿੰਮ ’ਤੇ ਸੁਪਰੀਮ ਕੋਰਟ ਨੇ ਰੋਕ ਲਗਾ ਦਿੱਤੀ ਹੈ। ਕੋਰਟ ਨੇ ਜਹਾਂਗੀਰਪੁਰੀ ’ਚ ਉੱਤਰੀ ਦਿੱਲੀ ਨਗਰ ਨਿਗਮ ਵਲੋਂ ਕਬਜ਼ਿਆਂ ਖਿਲਾਫ਼ ਚਲਾਏ ਗਈ ਮੁਹਿੰਮ ’ਤੇ ਸਥਿਤੀ ਬਰਕਰਾਰ ਰੱਖਣ ਦੇ ਹੁਕਮ ਦਿੱਤੇ ਹਨ। ਕੋਰਟ ਦੇ ਹੁਕਮ ਤੋਂ ਬਾਅਦ ਐੱਮ. ਸੀ. ਡੀ. ਕਾਰਵਾਈ ’ਤੇ ਰੋਕ ਲੱਗ ਗਈ ਹੈ। ਕੋਰਟ ਨੇ ਜਹਾਂਗੀਰਪੁਰੀ ਦੇ ਐੱਸ. ਐੱਚ. ਓ. ਅਤੇ ਦਿੱਲੀ ਦੇ ਮੁੱਖ ਸਕੱਤਰ ਨੂੰ ਨੋਟਿਸ ਜਾਰੀ ਕੀਤਾ ਹੈ। ਸੁਪਰੀਮ ਕੋਰਟ ਨੇ ਐੱਮ. ਸੀ. ਡੀ. ਨੂੰ ਵੀ ਨੋਟਿਸ ਭੇਜਿਆ ਅਤੇ ਕੱਲ ਇਸ ਮਾਮਲੇ ’ਤੇ ਸੁਣਵਾਈ ਹੋਵੇਗੀ।

Facebook Page:https://www.facebook.com/factnewsnet

See videos:https://www.youtube.com/c/TheFACTNews/videos