ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਅਪ੍ਰੈਲ 22
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੋ ਦਿਨਾਂ ਭਾਰਤ ਦੌਰੇ ‘ਤੇ ਹਨ। ਜੌਹਨਸਨ ਦੇ ਦੌਰੇ ਦਾ ਪਹਿਲਾ ਦਿਨ ਅਹਿਮਦਾਬਾਦ ‘ਚ ਬਿਤਾਇਆ ਗਿਆ, ਜਦਕਿ ਦੂਜਾ ਦਿਨ ਉਹ ਦਿੱਲੀ ‘ਚ ਰਹਿਣਗੇ। ਬ੍ਰਿਟੇਨ ਤੇ ਭਾਰਤ ਦੀ ਰਣਨੀਤਕ ਰੱਖਿਆ, ਕੂਟਨੀਤਕ ਤੇ ਆਰਥਿਕ ਸਾਂਝੇਦਾਰੀ ‘ਤੇ ਉਹ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਜੌਹਨਸਨ ਤੇ ਪੀਐਮ ਮੋਦੀ ਵਿਚਕਾਰ ਇਸ ਮੁਲਾਕਾਤ ਦਾ ਉਦੇਸ਼ ਇੰਡੋ-ਪੈਸੀਫਿਕ ਖੇਤਰ ਵਿੱਚ ਨਜ਼ਦੀਕੀ ਸਾਂਝੇਦਾਰੀ ਤੇ ਸੁਰੱਖਿਆ ਸਹਿਯੋਗ ਨੂੰ ਅੱਗੇ ਵਧਾਉਣਾ ਹੈ। ਯੂਕਰੇਨ-ਰੂਸ ਯੁੱਧ ਤੋਂ ਬਾਅਦ ਬਦਲਦੇ ਵਿਸ਼ਵ ਵਿਵਸਥਾ ਤੇ ਵਿਸ਼ਵ ਅਰਥਵਿਵਸਥਾ ‘ਚ ਬਦਲਾਅ ਦੇ ਮੱਦੇਨਜ਼ਰ, ਭਾਰਤ ਤੇ ਬ੍ਰਿਟੇਨ ਦੁਵੱਲੇ ਸਬੰਧਾਂ ਨੂੰ ਕਿਵੇਂ ਅੱਗੇ ਵਧਾਉਣਗੇ, ਇਸ ਗੱਲਬਾਤ ਦਾ ਇੱਕ ਅਹਿਮ ਹਿੱਸਾ ਹੋਵੇਗਾ। ਦੱਸ ਦੇਈਏ ਕਿ ਬੋਰਿਸ ਜੌਹਨਸਨ ਬੀਤੀ ਦੇਰ ਰਾਤ ਦਿੱਲੀ ਪਹੁੰਚੇ, ਜਿੱਥੇ ਹਵਾਈ ਅੱਡੇ ‘ਤੇ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਉਨ੍ਹਾਂ ਦਾ ਸਵਾਗਤ ਕੀਤਾ।
Facebook Page:https://www.facebook.com/factnewsnet
See videos:https://www.youtube.com/c/TheFACTNews/videos