ਦੇਸ਼-ਦੁਨੀਆ

ਬੋਰਿਸ ਜਾਨਸਨ ਨੇ PM ਮੋਦੀ ਨਾਲ ਕੀਤੀ ਮੁਲਾਕਾਤ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਅਪ੍ਰੈਲ 22

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤ ਦੌਰੇ ’ਤੇ ਆਏ ਬ੍ਰਿਟਿਸ਼ ਪੀ ਐਮ ਬੋਰਿਸ ਜਾਨਸਨ ਨਾਲ ਰੱਖਿਆ, ਵਪਾਰ ਅਤੇ ਸਾਫ ਊਰਜਾ ਦੇ ਖੇਤਰ ’ਚ ਆਪਸੀ ਸਹਿਯੋਗ ਨੂੰ ਹੋਰ ਵਿਸਤਾਰ ਦੇਣ ਲਈ ਚਰਚਾ ਕੀਤੀ। ਪ੍ਰਧਾਨ ਮੰਤਰੀ ਦਫਤਰ ਨੇ ਇਕ ਟਵੀਟ ’ਚ ਕਿਹਾ ਕਿ ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੋਰਿਸ ਜਾਨਸਨ ਨੇ ਨਵੀਂ ਦਿੱਲੀ ’ਚ ਗੱਲਬਾਤ ਕੀਤੀ। ਦੋਵਾਂ ਨੇਤਾਵਾਂ ਨੇ ਭਾਰਤ ਅਤੇ ਬ੍ਰਿਟੇਨ ਵਿਚਾਲੇ ਦੋ-ਪੱਖੀ ਸਹਿਯੋਗ ਨੂੰ ਉਤਸ਼ਾਹ ਦੇਣ ਦੇ ਰਸਤਿਆਂ ਬਾਰੇ ਚਰਚਾ ਕੀਤੀ।

ਗੱਲਬਾਤ ਤੋਂ ਪਹਿਲਾਂ ਬ੍ਰਿਟੇਨ ਨੇ ਕਿਹਾ ਕਿ ਉਹ ਭਾਰਤ ਨੂੰ ਬਿਹਤਰੀਨ ਬ੍ਰਿਟਿਸ਼ ਐਡਵਾਂਸਡ ਲੜਾਕੂ ਜਹਾਜ਼ ਬਣਾਉਣ ਬਾਰੇ ਜਾਣਕਾਰੀ ਦੇਵੇਗਾ ਅਤੇ ਹਿੰਦ ਮਹਾਸਾਗਰ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਭਾਰਤ ਦੀਆਂ ਤਕਨੀਕੀ ਲੋੜਾਂ ਦਾ ਸਮਰਥਨ ਕਰੇਗਾ। ਬ੍ਰਿਟੇਨ ਦੇ ਹਾਈ ਕਮਿਸ਼ਨ ਨੇ ਇਕ ਬਿਆਨ ’ਚ ਕਿਹਾ ਕਿ ਆਉਣ ਵਾਲੇ ਦਹਾਕਿਆਂ ’ਚ ਭਾਰਤ ਨਾਲ ਇਕ ਵੱਡੀ ਰੱਖਿਆ ਅਤੇ ਸੁਰੱਖਿਆ ਭਾਈਵਾਲੀ ਦੇ ਸਮਰਥਨ ’ਚ ਬ੍ਰਿਟੇਨ ਭਾਰਤ ਨੂੰ ਇਕ ਓਪਨ ਜਨਰਲ ਐਕਸਪੋਰਟ ਲਾਇਸੈਂਸ (ਓ.ਜੀ.ਈ.ਐੱਲ) ਜਾਰੀ ਕਰੇਗਾ, ਜਿਸ ਨਾਲ ਨੌਕਰਸ਼ਾਹੀ ਘੱਟ ਹੋਵੇਗੀ ਅਤੇ ਰੱਖਿਆ ਖਰੀਦ ਲਈ ਸਪਲਾਈ ਦਾ ਸਮਾਂ ਘਟ ਹੋਵੇਗਾ।

Facebook Page:https://www.facebook.com/factnewsnet

See videos:https://www.youtube.com/c/TheFACTNews/videos