ਪੰਜਾਬ

ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਪੁਲਿਸ ਹੋਈ ਅਲਰਟ

ਫੈਕਟ ਸਮਾਚਾਰ ਸੇਵਾ

ਲੁਧਿਆਣਾ , ਮਈ 28

ਲੁਧਿਆਣਾ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਇਕ ਹਫ਼ਤੇ ਬਾਅਦ ਵੀ ਜੀਆਰਪੀ ਪੁਲਿਸ ਅਤੇ ਲੁਧਿਆਣਾ ਕਮਿਸ਼ਨਰੇਟ ਦੀ ਪੁਲਿਸ ਅਲਰਟ ਨਜ਼ਰ ਆ ਰਹੀ ਹੈ।

ਜੀਆਰਪੀ ਥਾਣੇ ਦੇ ਮੁਖੀ ਜਸਕਰਨ ਸਿੰਘ ਦੇ ਮੁਤਾਬਕ ਕੁਝ ਦਿਨ ਪਹਿਲਾ ਇਕ ਪੱਤਰ ਜ਼ਰੀਏ ਸਟੇਸ਼ਨ ਨੂੰ ਉਡਾ ਦੇਣ ਦੀ ਧਮਕੀ ਮਿਲੀ ਸੀ। ਸ਼ਰਾਰਤੀ ਅਨਸਰਾਂ ਨੇ 23 ਮਾਰਚ ਨੂੰ ਰੇਲਵੇ ਸਟੇਸ਼ਨ ਨੂੰ ਉਡਾ ਦੇਣ ਦਾ ਜ਼ਿਕਰ ਕੀਤਾ ਸੀ। ਇਸ ਧਮਕੀ ਤੋਂ ਬਾਅਦ ਪੁਲਿਸ ਤੇ ਸੁਰੱਖਿਆ ਏਜੰਸੀਆਂ ਇਕਦਮ ਹਰਕਤ ਵਿਚ ਆ ਗਈਆਂ ਸਨ ਅਤੇ ਸਟੇਸ਼ਨ ਦੇ ਚੱਪੇ-ਚੱਪੇ ਦੀ ਤਲਾਸ਼ੀ ਲਈ ਗਈ ਸੀ।

Facebook Page:https://www.facebook.com/factnewsnet

See videos:https://www.youtube.com/c/TheFACTNews/videos