ਦੇਸ਼-ਦੁਨੀਆ

ਦਿੱਲੀ ‘ਚ ਬੰਬ ਧਮਾਕਿਆਂ ਦੀਆਂ ਧਮਕੀਆਂ ਕਾਰਨ ਹਫੜਾ ਦਫੜੀ ਦਾ ਮਾਹੌਲ

ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਫਰਵਰੀ 17

ਦਿੱਲੀ ਦੀਆਂ ਦੋ ਥਾਵਾਂ ’ਤੇ ਅੱਜ ਬੰਬ ਧਮਾਕਿਆਂ ਦੀਆਂ ਧਮਕੀਆਂ ਸਬੰਧੀ ਪੁਲੀਸ ਨੂੰ ਫੋਨ ਆਏ ਅਤੇ ਸ਼ਹਿਰ ਵਿੱਚ ਹੜਬੜੀ ਦਾ ਮਾਹੌਲ ਬਣ ਗਿਆ।

ਪੁਲੀਸ ਅਨੁਸਾਰ ਪਹਿਲਾ ਕੇਸ ਸ਼ਾਹਦਰਾ ਵਿੱਚ ਸਾਹਮਣੇ ਆਇਆ। ਪੁਲੀਸ ਤੇ ਫਾਇਰ ਵਿਭਾਗ ਨੂੰ ਦੁਪਹਿਰ 2.15 ਵਜੇ ਸ਼ਾਹਦਰਾ ਵਿੱਚ ਬੰਬ ਧਮਾਕੇ ਦੀ ਧਮਕੀ ਸਬੰਧੀ ਫੋਨ ਆਇਆ। ਇਸ ਮਗਰੋਂ ਪੁਲੀਸ ਨੂੰ ਸ਼ਾਹਦਰਾ ਵਿੱਚ ਲਾਵਾਰਿਸ ਬੈਗ ਮਿਲਿਆ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਨਿਊ ਸੀਮਾ ਪੁਰੀ ਵਿੱਚ ਧਮਾਕਾਖੇਜ਼ ਸਮੱਗਰੀ ਸਬੰਧੀ ਪੁਲੀਸ ਨੂੰ ਫੋਨ ਆਇਆ। ਪੁਲੀਸ ਇਨ੍ਹਾਂ ਦੋਹਾਂ ਮਾਮਲਿਆਂ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਤੇ ਕੌਮੀ ਸੁਰੱਖਿਆ ਗਾਰਡਾਂ ਨੂੰ ਬੁਲਾ ਲਿਆ ਗਿਆ ਹੈ।

Facebook Page: https://www.facebook.com/factnewsnet

See videos: https://www.youtube.com/c/TheFACTNews/videos