ਵਿਦੇਸ਼

ਆਸਟ੍ਰੇਲੀਆ ਦੇ ਸਮੁੰਦਰੀ ਤੱਟ ‘ਤੇ ਕਿਸ਼ਤੀ ਹੋਈ ਹਾਦਸੇ ਦਾ ਸ਼ਿਕਾਰ, 12 ਜ਼ਖ਼ਮੀ

ਫੈਕਟ ਸਮਾਚਾਰ ਸੇਵਾ

ਪਰਥ , ਮਈ 28

ਪੱਛਮੀ ਆਸਟ੍ਰੇਲੀਆ ਦੇ ਤੱਟ ‘ਤੇ ਇਕ ਮਸ਼ਹੂਰ ਸੈਰ-ਸਪਾਟਾ ਸਥਾਨ ‘ਤੇ ਇਕ ਕਿਸ਼ਤੀ ਦੇ ਹਾਸਦਾਗ੍ਰਸਤ ਹੋਣ ਕਾਰਨ 12 ਲੋਕ ਗੰਭੀਰ ਜ਼ਖ਼ਮੀ ਹੋ ਗਏ। ਇਹ ਹਾਦਸਾ ਹੌਰੀਜ਼ੋਂਟਲ ਫਾਲਜ਼ ‘ਤੇ ਵਾਪਰਿਆ। ਕਿਸ਼ਤੀ ਵਿਚ 26 ਸੈਲਾਨੀ ਅਤੇ ਚਾਲਕ ਦਲ ਦੇ 2 ਮੈਂਬਰ ਸਵਾਰ ਸਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਪੁਲਸ ਦੇ ਖੇਤਰੀ ਕਮਾਂਡਰ ਬਰੈਡ ਸੋਰੇਲ ਨੇ ਦੱਸਿਆ ਕਿ ਜ਼ਖ਼ਮੀਆਂ ਵਿਚ ਕੋਈ ਵੀ ਬੱਚਾ ਸ਼ਾਮਲ ਨਹੀਂ ਸੀ। ਇਸ ਹਾਦਸੇ ਵਿਚ ਜ਼ਖ਼ਮੀ ਹੋਏ ਮਰੀਜ਼ਾਂ ਦੇ ਇੱਕ ਸਮੂਹ ਨੂੰ ਬਰੂਮ ਹਸਪਤਾਲ ਲਿਜਾਇਆ ਗਿਆ, ਜਦੋਂ ਕਿ ਵਧੇਰੇ ਗੰਭੀਰ ਸੱਟਾਂ ਵਾਲੇ ਦੂਜੇ ਸਮੂਹ ਨੂੰ ਹੋਰ ਟੈਸਟਾਂ ਲਈ ਬਰੂਮ ਜਾਂ ਪਰਥ ਲਿਜਾਇਆ ਗਿਆ।

Facebook Page:https://www.facebook.com/factnewsnet

See videos:https://www.youtube.com/c/TheFACTNews/videos