ਦੇਸ਼-ਦੁਨੀਆ

ਦਿੱਲੀ ’ਚ ਤਿੰਨ ਨਗਰ ਨਿਗਮਾਂ ਦੇ ਰਲੇਵੇਂ ਦੇ ਬਿੱਲ ਨੂੰ ਮਿਲੀ ਮਨਜ਼ੂਰੀ

ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਮਾਰਚ 22

ਕੇਂਦਰੀ ਕੈਬਨਿਟ ਨੇ ਦਿੱਲੀ ’ਚ ਤਿੰਨੋਂ ਨਗਰ ਨਿਗਮਾਂ ਨੂੰ ਰਲੇਵੇਂ ਕਰਨ ਸਬੰਧੀ ਬਿੱਲ ਨੂੰ ਅੱਜ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰੀ ਸੂਤਰਾਂ ਮੁਤਾਬਕ ਇਹ ਜਾਣਕਾਰੀ ਦਿੱਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਦਿੱਲੀ ਨਗਰ ਨਿਗਮ ਸੋਧ ਬਿੱਲ ਸੰਸਦ ਦੇ ਚਾਲੂ ਬਜਟ ਸੈਸ਼ਨ ’ਚ ਪੇਸ਼ ਕੀਤਾ ਜਾ ਸਕਦਾ ਹੈ।

ਜਾਣਕਾਰੀ ਮੁਤਾਬਕ ਰਲੇਵਾਂ ਨਗਰ ਨਿਗਮ ਪੂਰੀ ਤਰ੍ਹਾਂ ਨਾਲ ਸੰਪੰਨ ਹੋਵੇਗਾ ਅਤੇ ਇਸ ’ਚ ਵਿੱਤੀ ਸਾਧਨਾਂ ਦਾ ਸਮਭਾਗ ਹੋਵੇਗਾ, ਜਿਸ ਨਾਲ ਤਿੰਨੋਂ ਨਗਰ ਨਿਗਮ ਦੇ ਕੰਮਕਾਜ ਨੂੰ ਲੈ ਕੇ ਖਰਚ ਦੀਆਂ ਦੇਣਦਾਰੀਆਂ ਘੱਟ ਹੋਣਗੀਆਂ। ਇਸ ਨਾਲ ਰਾਸ਼ਟਰੀ ਰਾਜਧਾਨੀ ਖੇਤਰ ’ਚ ਨਗਰ ਬਾਡੀਜ਼ ਦੀਆਂ ਸੇਵਾਵਾਂ ਬਿਹਤਰ ਹੋਣਗੀਆਂ। ਇਸ ਦੇ ਤਹਿਤ 1957 ਦੇ ਮੂਲ ਐਕਟ ’ਚ ਵੀ ਕੁਝ ਹੋਰ ਸੋਧਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਤਾਂ ਕਿ ਬਿਹਤਰ ਪ੍ਰਸ਼ਾਸਨ ਅਤੇ ਦਿੱਲੀ ਦੇ ਲੋਕਾਂ ਲਈ ਪ੍ਰਭਾਵੀ ਸੇਵਾਵਾਂ ਨੂੰ ਲੈ ਕੇ ਠੋਸ ਸਪਲਾਈ ਢਾਂਚਾ ਯਕੀਨੀ ਕੀਤਾ ਜਾ ਸਕੇ।

Facebook Page: https://www.facebook.com/factnewsnet

See videos:https://www.youtube.com/c/TheFACTNews/videos