ਕਾਲੀ ਇਲਾਇਚੀ ਦੇ ਬੇਮਿਸਾਲ ਫਾਇਦੇ

ਫ਼ੈਕ੍ਟ ਸਮਾਚਾਰ ਸੇਵਾ ਜੁਲਾਈ 14

ਦੇਸ਼ ਵਿੱਚ ਵੱਡੀ ਇਲਾਚੀ ਦਾ ਇਸਤੇਮਾਲ ਮਸਾਲਿਆ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਇਹ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ ਛੋਟੀ ਇਲਾਚੀ ਅਤੇ ਵੱਡੀ ਇਲਾਇਚੀ। ਇਲਾਚੀ ਖਾਣੇ ਦੇ ਸਵਾਦ ਨੂੰ ਦੋਗੁਣਾ ਕਰਦੀ ਹੈ। ਵੱਡੀ ਇਲਾਇਚੀ ਨੂੰ ਕਈ ਲੋਕ ਕਾਲੀ ਇਲਾਇਚੀ , ਭੂਰੀ ਇਲਾਇਚੀ , ਲਾਲ ਇਲਾਇਚੀ , ਨੇਪਾਲੀ ਇਲਾਇਚੀ ਜਾਂ ਬੰਗਾਲੀ ਇਲਾਇਚੀ ਵੀ ਕਹਿੰਦੇ ਹਨ।ਮਸਾਲਿਆਂ ਵਿੱਚ ਇਸਤੇਮਾਲ ਹੋਣ ਵਾਲੀ ਕਾਲੀ ਇਲਾਇਚੀ ਦੇ ਕਈ ਫਾਇਦੇ ਹਨ। ਅਜਿਹੇ ਵਿੱਚ ਅਸੀ ਤੁਹਾਨੂੰ ਕਾਲੀ ਇਲਾਇਚੀ ਖਾਣ ਦੇ ਕਈ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਜਿਨਾਂ ਨੂੰ ਜਾਨਣਾ ਤੁਹਾਡੇ ਲਈ ਬਹੁਤ ਜਰੂਰੀ ਹੈ। ਆਓ ਜਾਣਦੇ ਹਾਂ ਕਾਲੀ ਇਲਾਇਚੀ ਤੋਂ ਹੋਣ ਵਾਲੇ ਫਾਇਦਿਆਂ ਦੇ ਬਾਰੇ :

ਦਰਦ ਵੱਡੀ ਇਲਾਇਚੀ ਖਾਣ ਨਾਲ ਸਿਰਦਰਦ ਅਤੇ ਥਕਾਵਟ ਵੀ ਦੂਰ ਹੋ ਜਾਂਦੀ ਹੈ। ਜੇਕਰ ਤੁਹਾਡੇ ਸਰੀਰ ਵਿੱਚ ਕਿਤੇ ਦਰਦ ਹੈ ਤਾਂ ਇਸਦੇ ਲਈ ਤੁਸੀ ਇਸਨੂੰ ਪੀਸ ਕੇ ਇਸ ਵਿੱਚ ਸ਼ਹਿਦ ਮਿਕਸ ਕਰ ਲਓ। ਫਿਰ ਇਸਦਾ ਸੇਵਨ ਕਰੋ।

ਕੈਂਸਰ ਇਸ ਵਿੱਚ ਕਈ ਅਜਿਹੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਕੈਂਸਰ ਵਰਗੀ ਬਿਮਾਰੀ ਨੂੰ ਦੂਰ ਰੱਖਣ ਵਿੱਚ ਸਹਾਇਕ ਹੁੰਦੇ ਹਨ। ਵੱਡੀ ਇਲਾਚੀ ਵਿੱਚ ਐਂਟੀ – ਆਕਸੀਡੇਂਟਸ ਮੌਜੂਦ ਹੁੰਦੇ ਹਨ ਜੋ ਕੈਂਸਰ ਕੋਸ਼ਿਕਾਵਾਂ ਨੂੰ ਵਿਕਸਿਤ ਨਹੀਂ ਹੋਣ ਦਿੰਦੇ।

ਸਕਿਨ ਕਾਲੀ ਇਲਾਇਚੀ ਸ੍ਕਿਨ ਲਈ ਕਾਫ਼ੀ ਫਾਇਦੇਮੰਦ ਹੁੰਦੀ ਹੈ। ਕਾਲੀ ਇਲਾਚੀ ਖਾਣ ਨਾਲ ਸਕਿਨ ਤੇ ਨਿਖਾਰ ਆਉਂਦਾ ਹੈ। ਇਸਦੇ ਨਾਲ ਹੀ ਇਸਨੂੰ ਖਾਣ ਨਾਲ ਚਿਹਰੇ ਦੇ ਮੁਹਾਂਸੇ ਵੀ ਠੀਕ ਹੋ ਜਾਂਦੇ ਹਨ।

ਸਾਂਹ ਸਬੰਧੀ ਬਿਮਾਰੀ ਕਾਲੀ ਇਲਾਇਚੀ ਸਾਂਹ ਲੈਣ ਸਬੰਧੀ ਬੀਮਾਰੀਆਂ ਨੂੰ ਦੂਰ ਰੱਖਣ ਵਿੱਚ ਕਾਫ਼ੀ ਫਾਇਦੇਮੰਦ ਹੁੰਦੀ ਹੈ। ਜੇਕਰ ਤੁਸੀ ਅਸਥਮਾ , ਫੇਫੜੇ ਸੁੰਘੜਨ ਵਰਗੀ ਸਮੱਸਿਆ ਨਾਲ ਜੂਝ ਰਹੇ ਹੋ , ਤਾਂ ਵੱਡੀ ਇਲਾਚੀ ਖਾਣੀ ਤੁਹਾਡੇ ਲਈ ਕਾਫ਼ੀ ਫਾਇਦੇਮੰਦ ਹੋ ਸਕਦੀ ਹੈ।

ਜਸਵਿੰਦਰ ਕੌਰ

More from this section