ਫ਼ਿਲਮੀ ਗੱਲਬਾਤ

ਆਯੁਸ਼ਮਾਨ ਖੁਰਾਨਾ ਦੀ ਫਿਲਮ ‘ਐੱਨ ਐਕਸ਼ਨ ਹੀਰੋ’ ਹੀ ਸ਼ੂਟਿੰਗ ਸ਼ੁਰੂ

ਫ਼ੈਕਟ ਸਮਾਚਾਰ ਸੇਵਾ
ਮੁੰਬਈ , ਜਨਵਰੀ 23

ਅਦਾਕਾਰ ਆਯੁਸ਼ਮਾਨ ਖੁਰਾਨਾ ਜਲਦ ਹੀ ਅਨਿਰੁਧੂ ਅਈਅਰ ਵਲੋਂ ਨਿਰਦੇਸ਼ਿਤ ਫਿਲਮ ‘ਐੱਨ ਐਕਸ਼ਨ ਹੀਰੋ’ ‘ਚ ਐਕਸ਼ਨ ਸਟਾਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਇਸ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਕਰ ਦਿੱਤੀ ਹੈ। ਫਿਲਮ ਦਾ ਮੁਹੂਰਤ ਲੰਡਨ ‘ਚ ਸ਼ੂਟ ਕੀਤਾ। ਇਸ ਗੱਲ ਦੀ ਜਾਣਕਾਰੀ ਮੇਕਅਸਰ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕੀਤੀ ਹੈ।

ਇਸ ਫਿਲਮ ‘ਚ ਆਯੁਸ਼ਮਾਨ ਤੋਂ ਇਲਾਵਾ ਜੈਦੀਪ ਅਹਲਾਵਤ ਵੀ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ। ਫਿਲਮ ਨੂੰ ਟੀ-ਸੀਰੀਜ਼, ਕਲਰ ਯੈਲੋ ਪ੍ਰੋਡੈਕਸ਼ਨ, ਭੂਸ਼ਣ ਕੁਮਾਰ ਅਤੇ ਆਨੰਦ ਐੱਲ ਰਾਏ ਪ੍ਰੋਡਿਊਸ ਕਰ ਰਹੇ ਹਨ। ਫਿਲਮ ਦੀ ਸ਼ੂਟਿੰਗ ਨੂੰ ਲੈ ਕੇ ਆਯੁਸ਼ਮਾਨ ਖੁਰਾਨਾ ਨੇ ਕਿਹਾ ‘ਐੱਨ ਐਕਸ਼ਨ ਹੀਰੋ’ ਵਰਗੀ ਫਿਲਮ ਨੂੰ ਇਕ ਨਿਸ਼ਚਿਤ ਪੈਮਾਨੇ ਦੇ ਕੈਨਵਾਸ ਦੀ ਲੋੜ ਹੁੰਦੀ ਹੈ। ਇਸ ਲਈ ਲੰਡਨ ‘ਚ ਸ਼ੂਟਿੰਗ ਜ਼ਰੂਰੀ ਸੀ।

Facebook Page: https://www.facebook.com/factnewsnet

See videos: https://www.youtube.com/c/TheFACTNews/videos