ਵਿਦੇਸ਼

ਆਸਟ੍ਰੇਲੀਆ ਵਲੋਂ ਯਾਤਰੀਆਂ ਨੂੰ Sputnik V ਵੈਕਸੀਨ ਦੀ ਮਨਜ਼ੂਰੀ

ਫੈਕਟ ਸਮਾਚਾਰ ਸੇਵਾ
ਕੈਨਬਰਾ, ਜਨਵਰੀ 17

ਆਸਟ੍ਰੇਲੀਆ ਦੇ ਥੈਰੇਪਿਊਟਿਕ ਗੁੱਡਜ਼ ਐਡਮਿਨਿਸਟ੍ਰੇਸ਼ਨ ਨੇ ਯਾਤਰੀਆਂ ਲਈ ਰੂਸੀ ਸਪੁਤਨਿਕ V ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਟੀਜੀਏ ਨੇ ਅੱਜ ਕਿਹਾ ਕਿ ਰੂਸ ਦੇ ਗਮਾਲਿਆ ਇੰਸਟੀਚਿਊਟ ਵਲੋਂ ਤਿਆਰ ਵੈਕਸੀਨ ਸਪੁਤਨਿਕ ਵੀ ਦੀਆਂ ਦੋ ਡੋਜ਼ ਦੇ ਕੋਰਸ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਰੈਗੂਲੇਟਰ ਨੇ ਦੱਸਿਆ ਕਿ ਰੂਸੀ ਵੈਕਸੀਨ ਦੀ ਪ੍ਰਭਾਵਸ਼ੀਲਤਾ ਦੇ ਬਾਰੇ ਵਿਚ ਪਤਾ ਚੱਲਿਆ ਹੈ ਕਿ ਸਪੁਤਨਿਕ ਵੀ ਦੀਆਂ ਦੋ ਖੁਰਾਕਾਂ ਨੇ ਕੋਰੋਨਾ ਵਾਇਰਸ ਦੇ ਲੱਛਣ ਹੋਣ ਦੀ ਸਥਿਤੀ ਵਿੱਚ 89 ਫੀਸਦੀ ਅਤੇ ਹਸਪਤਾਲ ਵਿਚ ਦਾਖਲ ਹੋਣ ਵਾਲਿਆਂ ਜਾਂ ਮਹਾਮਾਰੀ ਦੀ ਚਪੇਟ ਵਿਚ ਆ ਕੇ ਮਰਨ ਦੀ ਸਥਿਤੀ ਵਿਚ ਪਹੁੰਚ ਚੁੱਕੇ ਲੋਕਾਂ ਵਿਚ 98 ਤੋਂ 100 ਫੀਸਦੀ ਲੋਕਾਂ ‘ਤੇ ਪ੍ਰਭਾਵਸ਼ਾਲੀ ਨਤੀਜੇ ਦਿਖਾਏ ਹਨ। ਆਸਟ੍ਰੇਲੀਆਈ ਰੈਗੂਲੇਟਰ ਨੇ ਸਪੱਸ਼ਟ ਕੀਤਾ ਕਿ ਗਮਾਲਿਆ ਵੈਕਸੀਨ (“ਸਪੁਤਨਿਕ ਲਾਈਟ”) ਦੀ ਇੱਕ ਸਿੰਗਲ ਡੋਜ਼ ਕੋਰਸ ਨੂੰ ਇਸ ਸਮੇਂ ਟੀਜੀਏ ਵਲੋਂ ਮਨਜ਼ੂਰੀ ਨਹੀਂ ਦਿੱਤੀ ਗਈ ਹੈ।

Facebook Page: https://www.facebook.com/factnewsnet

See videos: https://www.youtube.com/c/TheFACTNews/videos