ਹਰਿਆਣਾ

ਕ੍ਰਾਈਮ ਬ੍ਰਾਂਚ ਵਲੋਂ ਏਟੀਐੱਮ ਲੁੱਟਣ ਵਾਲਾ ਗ੍ਰਿਫ਼ਤਾਰ

ਫੈਕਟ ਸਮਾਚਾਰ ਸੇਵਾ ਫਰੀਦਾਬਾਦ, ਸਤੰਬਰ 21

ਕ੍ਰਾਈਮ ਬ੍ਰਾਂਚ 56 ਨੇ ਨੂਹ ਮੇਵਾਤ ਜ਼ਿਲ੍ਹੇ ਦੇ ਨਿਵਾਸੀ ਇਕਬਾਲ ਉਰਫ ਭੂਰਾ ਨੂੰ ਗੈਸ ਕਟਰ ਨਾਲ ਏਟੀਐੱਮ ਮਸ਼ੀਨ ਕੱਟ ਕੇ ਪੈਸੇ ਲੁੱਟਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ ਗੈਸ ਕਟਰ ਵੀ ਬਰਾਮਦ ਕੀਤਾ ਗਿਆ। ਪੁਲੀਸ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਏਟੀਐੱਮ ਮਸ਼ੀਨ ਨੂੰ ਗੈਸ ਕਟਰ ਨਾਲ ਕੱਟ ਕੇ ਲੁੱਟ -ਖੋਹ ਵਿੱਚ ਸ਼ਾਮਲ ਮੁਲਜ਼ਮ ਹੋਡਲ ਰੋਡ, ਨੂਹ ਮੇਵਾਤ ਵਿਖੇ ਮੌਜੂਦ ਹੈ। ਬ੍ਰਾਂਚ ਨੇ ਇੱਕ ਟੀਮ ਦਾ ਗਠਨ ਕੀਤਾ ਤੇ ਇਸਨੂੰ ਨੂਹ ਨੂੰ ਭੇਜਿਆ ਅਤੇ ਹੋਡਲ ਰੋਡ ਨੂਹੂ ਤੋਂ ਮੁਲਜ਼ਮ ਨੂੰ ਕਾਬੂ ਕਰ ਲਿਆ।

ਪੁਲੀਸ ਨੇ ਸੈਕਟਰ 7 ਵਿੱਚ ਦਰਜ ਏਟੀਐਮ ਮਸ਼ੀਨ ਨੂੰ ਕੱਟ ਕੇ ਪੈਸੇ ਲੁੱਟਣ ਦੇ ਮਾਮਲੇ ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁੱਛਗਿੱਛ ਕਰਨ ’ਤੇ ਭੂਰਾ ਨੇ ਦੱਸਿਆ ਕਿ ਫਰਵਰੀ 2020 ਦੇ ਮਹੀਨੇ ਸੈਕਟਰ-7 ਥਾਣਾ ਖੇਤਰ ਦੇ ਅਧੀਨ ਮੁਲਜ਼ਮਾਂ ਨੇ ਹੋਰ ਸਾਥੀਆਂ ਨਾਲ ਮਿਲ ਕੇ ਗੈਸ ਕਟਰ ਨਾਲ ਏਟੀਐੱਮ ਮਸ਼ੀਨ ਨੂੰ ਕੱਟ ਕੇ ਲੁੱਟ ਦੀ ਵਾਰਦਾਤ ਕੀਤੀ ਸੀ। ਇਸ ਮਾਮਲੇ ਵਿੱਚ ਕ੍ਰਾਈਮ ਬ੍ਰਾਂਚ 56 ਵੱਲੋਂ 8 ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪੁੱਛਗਿੱਛ ਕਰਨ ’ਤੇ ਮੁਲਜ਼ਮ ਨੇ ਬਿਆਨ ਦਿੱਤਾ ਕਿ ਵਧੇਰੇ ਪੈਸਾ ਕਮਾਉਣ ਲਈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਮੁਲਜ਼ਮਾਂ ਕੋਲੋਂ ਇੱਕ ਗੈਸ ਕਟਰ, 10,000/- ਰੁਪਏ ਨਕਦ ਬਰਾਮਦ ਕੀਤੇ ਹਨ ਤੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਹੈ।