ਦੇਸ਼-ਦੁਨੀਆ

ਦਿੱਲੀ ‘ਚ ਆਸ਼ਰਮ ਅੰਡਰਪਾਸ ਦਾ ਹੋਇਆ ਉਦਘਾਟਨ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਅਪ੍ਰੈਲ 24

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਦੱਖਣੀ ਦਿੱਲੀ ਦੇ ਮਥੁਰਾ ਰੋਡ ‘ਤੇ ਬਹੁ-ਉਡੀਕ ‘ਆਸ਼ਰਮ ਅੰਡਰਪਾਸ’ ਦਾ ਉਦਘਾਟਨ ਕੀਤਾ ਅਤੇ ਕਿਹਾ ਕਿ ਇੱਥੋਂ ਲੰਘਣ ਵਾਲੇ ਲੱਖਾਂ ਯਾਤਰੀਆਂ ਨੂੰ ਫਾਇਦਾ ਮਿਲੇਗਾ। ਇਹ ਅੰਡਰਪਾਸ ਭੋਗਲ ਨੂੰ ਮਥੁਰਾ ਰੋਡ ‘ਤੇ ਨਿਊ ਫਰੈਂਡਜ਼ ਕਾਲੋਨੀ ਨਾਲ ਜੋੜਦਾ ਹੈ। ਇਸ ਦੇ ਉਦਘਾਟਨ ਤੋਂ ਬਾਅਦ ਨਿਊ ਫਰੈਂਡਜ਼ ਕਾਲੋਨੀ ਅਤੇ ਬਦਰਪੁਰ ਤੋਂ ਆਈ. ਟੀ. ਓ. ਅਤੇ ਮੱਧ ਦਿੱਲੀ ਦੇ ਹੋਰ ਖੇਤਰਾਂ ਨੂੰ ਜਾਣ ਵਾਲੇ ਵਾਹਨ ਚਾਲਕਾਂ ਨੂੰ ਰੁੱਝੇ ਆਸ਼ਰਮ ਕ੍ਰਾਸਿੰਗ ‘ਤੇ ਜਾਮ ਨਹੀਂ ਮਿਲੇਗਾ।

ਆਸ਼ਰਮ ਚੌਕ ਮੱਧ ਅਤੇ ਦੱਖਣੀ ਦਿੱਲੀ ਵਿਚਾਲੇ ਅਤੇ ਫਰੀਦਾਬਾਦ ਨਾਲ ਵੀ ਇਕ ਮਹੱਤਵਪੂਰਨ ਲਿੰਕ ਹੈ। ਇਹ ਜੰਕਸ਼ਨ ਮਥੁਰਾ ਰੋਡ ਅਤੇ ਰਿੰਗ ਰੋਡ ਨੂੰ ਜੋੜਦਾ ਹੈ। ਉਨ੍ਹਾਂ ਕਿਹਾ ਕਿ ਅੰਡਰਪਾਸ ਨਾ ਸਿਰਫ਼ ਯਾਤਰੀਆਂ ਦੇ ਸਮੇਂ ਦੀ ਬਚਤ ਕਰੇਗਾ ਸਗੋਂ ਰੋਜ਼ਾਨਾ 1,550 ਲੀਟਰ ਈਂਧਨ ਦੀ ਵੀ ਬਚਤ ਕਰੇਗਾ। ਉਪ ਮੁੱਖ ਮੰਤਰੀ ਕੋਲ ਲੋਕ ਨਿਰਮਾਣ ਵਿਭਾਗ ਦਾ ਚਾਰਜ ਵੀ ਹੈ। ਇਸ ਨਾਲ 3,600 ਕਿਲੋਗ੍ਰਾਮ ਕਾਰਬਨ ਗੈਸ ਦੇ ਨਿਕਾਸ ਵਿਚ ਵੀ ਕਮੀ ਆਵੇਗੀ। ਹੁਣ ਯਾਤਰਾ ਦੇ ਸਮੇਂ ਦੇ ਨਾਲ-ਨਾਲ ਈਂਧਨ ਅਤੇ ਪੈਸੇ ਦੀ ਬਚਤ ਹੋਵੇਗੀ। ਇਸ ਨਾਲ ਦਿੱਲੀ ਦੇ ਲੱਖਾਂ ਲੋਕਾਂ ਨੂੰ ਫਾਇਦਾ ਹੋਵੇਗਾ।”

Facebook Page:https://www.facebook.com/factnewsnet

See videos:https://www.youtube.com/c/TheFACTNews/videos