ਫ਼ਿਲਮੀ ਗੱਲਬਾਤ

Asha negi ਨੇ ਰਿਤਵਿਕ ਧਨਜਾਨੀ ਨਾਲ ਬ੍ਰੇਕਅਪ ਤੋਂ ਸਾਲ ਬਾਅਦ ਤੋੜੀ ਚੁੱਪੀ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ, ਜੂਨ 9
ਟੀਵੀ ਸੀਰੀਅਲ ‘ਪਵਿੱਤ੍ਰ ਰਿਸ਼ਤਾ’ ਫੇਮ ਆਸ਼ਾ ਨੇਗੀ ਹਮੇਸ਼ਾ ਤੋਂ ਹੀ ਆਪਣੀ ਬੇਬਾਕ ਅਦਾਕਾਰੀ ਲਈ ਜਾਣੀ ਜਾਂਦੀ ਰਹੀ ਹੈ। ਉਹ ਬਿਨਾਂ ਕਿਸੇ ਝਿਜਕ ਦੇ ਸਭ ਦੇ ਸਾਹਮਣੇ ਆਪਣੀ ਗੱਲ ਰੱਖਦੀ ਆ ਰਹੀ ਹੈ। ਆਸ਼ਾ ਇਨ੍ਹੀਂ ਦਿਨੀਂ ਆਪਣੇ ਆਉਣ ਵਾਲੇ ਸ਼ੋਅ ‘ਖੁਆਬੋਂ ਕੇ ਪਰਦੇ’ ਲਈ ਕਾਫੀ ਸੁਰਖੀਆਂ ਬਟੋਰ ਰਹੀ ਹੈ। ਪੇਸ਼ੇਵਰ ਜ਼ਿੰਦਗੀ ਦੇ ਨਾਲ, ਆਸ਼ਾ ਨੇਗੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫ਼ੀ ਚਰਚਾ ਵਿਚ ਹੈ। ਪਿਛਲੇ ਸਾਲ, ਆਸ਼ਾ ਨੇਗੀ ਆਪਣੇ ਬੁਆਏਫ੍ਰੈਂਡ ਅਤੇ ਅਦਾਕਾਰ ਰਿਤਵਿਕ ਧਨਜਾਨੀ ਨਾਲ ਬ੍ਰੇਕਅਪ ਹੋਣ ਦੀ ਵਜ੍ਹਾ ਨਾਲ ਸੁਰਖੀਆਂ ਵਿਚ ਰਹੀ ਸੀ। ਤਕਰੀਬਨ 6 ਸਾਲ ਇਕੱਠੇ ਰਹਿਣ ਤੋਂ ਬਾਅਦ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ ਸੀ। ਇਸ ਦੌਰਾਨ ਇਕ ਵਾਰ ਫਿਰ ਆਸ਼ਾ ਨੇਗੀ ਨੇ ਰਿਤਵਿਕ ਧਨਜਾਨੀ ਨਾਲ ਆਪਣਾ ਰਿਸ਼ਤਾ ਟੁੱਟਣ ਬਾਰੇ ਗੱਲ ਕੀਤੀ। ਆਸ਼ਾ ਨੇਗੀ ਨੇ ਹਾਲ ਹੀ ਵਿਚ ਇਕ ਇੰਟਰਵਿਊ ਵਿਚ ਆਪਣੇ ਅਤੇ ਰਿਤਵਿਕ ਧਨਜਾਨੀ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ। ਉਸਨੇ ਕਿਹਾ ਕਿ ਇਹ ਚੰਗਾ ਹੈ ਕਿ ਅਸੀਂ ਵੱਖ ਹੋ ਗਏ ਹਾਂ। ਅੱਜ ਵੀ ਸਾਡੇ ਵਿਚਾਲੇ ਸੰਬੰਧ ਕਾਫ਼ੀ ਆਮ ਹਨ। ਅਸੀਂ ਇਕ ਦੂਜੇ ਨਾਲ ਗੱਲ ਕਰਨਾ ਚਾਹੁੰਦੇ ਹਾਂ, ਇਕ ਦੂਜੇ ਨੂੰ ਕੁਝ ਦੱਸਣਾ ਚਾਹੁੰਦੇ ਹਾਂ, ਤਾਂ ਅਸੀਂ ਉਹ ਕਰਦੇ ਹਾਂ ਅਤੇ ਇਹ ਆਮ ਗੱਲ ਹੈ। ਰਿਸ਼ਤਾ ਟੁੱਟਣ ਤੋਂ ਬਾਅਦ ਉਹ ਅੱਗੇ ਵਧਿਆ ਤੇ ਮੈਂ ਵੀ ਅੱਗੇ ਵਧੀ ਹਾਂ ਅਤੇ ਮੈਨੂੰ ਲਗਦਾ ਹੈ ਕਿ ਹੁਣ ਇਸ ਨੂੰ ਇਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਅੱਗੇ ਵਧਣਾ ਚਾਹੀਦਾ ਹੈ। ਆਸ਼ਾ ਕਹਿੰਦੀ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਨਾਲ ਜੁੜਿਆ ਦੂਜਾ ਵਿਅਕਤੀ ਆਪਣੇ ਕਰੀਅਰ ਵਿਚ ਖੁਸ਼, ਸਿਹਤਮੰਦ ਅਤੇ ਸਫ਼ਲ ਹੋਵੇ ਤਾਂ ਬਿਨ੍ਹਾਂ ਕਿਸੇ ਬਹਿਸ ਅਤੇ ਝਗੜੇ ਦੇ ਵੱਖ ਹੋਣਾ ਬਿਹਤਰ ਹੈ।

More from this section